January 27, 2023

Aone Punjabi

Nidar, Nipakh, Nawi Soch

ਕੁੜੀ ਨੇ ਆਪਣੇ ਵਿਆਹ ਤੇ ਆਏ ਪ੍ਰਾਹੁਣਿਆਂ ਤੋਂ 73 ਸੌ ਰੁਪਏ ਪ੍ਰਤੀ ਪਲੇਟ ਦੇ ਹਿਸਾਬ ਨਾਲ ਖਾਣਾ ਖਾਣ ਦੇ ਮੰਗ ਲਏ ਪੈਸੇ

1 min read

ਆਈ ਤਾਜ਼ਾ ਵੱਡੀ ਖਬਰ 

ਵਿਆਹ ਦਾ ਦਿਨ ਦੁਨੀਆਂ ਵਿੱਚ ਹਰ ਇਨਸਾਨ ਲਈ ਇਕ ਅਜਿਹਾ ਪਲ ਹੁੰਦਾ ਹੈ, ਜਿਸ ਨੂੰ ਹਰ ਇਨਸਾਨ ਯਾਦਗਰ ਬਣਾਉਣਾ ਚਾਹੁੰਦਾ ਹੈ। ਵਿਆਹ ਦਾ ਰਿਸ਼ਤਾ ਦੋ ਇਨਸਾਨਾਂ ਵਿਚਕਾਰ ਨਹੀਂ ਸਗੋਂ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਅਤੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਲੈ ਕੇ ਵੀ ਬਹੁਤ ਸਾਰੇ ਸਪਨੇ ਵੇਖੇ ਜਾਂਦੇ ਹਨ। ਉੱਥੇ ਹੀ ਅੱਜ ਦੇ ਯੁੱਗ ਵਿਚ ਵਿਆਹ ਕਰਵਾਉਣ ਵਾਲੇ ਜੋੜੇ ਵੱਲੋਂ ਵੀ ਆਪਣੇ ਵਿਆਹ ਦੇ ਦੌਰਾਨ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਾਰੀ ਦੁਨੀਆਂ ਵਿੱਚ ਉਨ੍ਹਾਂ ਦੇ ਵਿਆਹ ਦੀ ਚਰਚਾ ਹੋ ਸਕੇ। ਕੁਝ ਲੋਕ ਆਰਥਿਕ ਤੰਗੀ ਦੇ ਚੱਲਦੇ ਹੋਏ ਵੀ ਸ਼ਾਹੀ ਠਾਠ-ਬਾਠ ਨਾਲ ਵਿਆਹ ਕਰਨ ਨੂੰ ਤਰਜੀਹ ਦਿੰਦੇ ਹਨ।

ਜਿਸ ਕਾਰਨ ਉਨ੍ਹਾਂ ਨੂੰ ਕਈ ਜਗਹਾ ਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕੁੜੀ ਨੇ ਆਪਣੇ ਵਿਆਹ ਤੇ ਆਏ ਪ੍ਰਾਹੁਣਿਆਂ ਤੋਂ 7300 ਰੁਪਏ ਪ੍ਰਤੀ ਪਲੇਟ ਦੇ ਹਿਸਾਬ ਨਾਲ ਖਾਣ ਦੇ ਪੈਸੇ ਮੰਗੇ ਹਨ। ਹੁਣ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਆਪਣੇ ਹੀ ਵਿਆਹ ਵਿੱਚ ਲਾੜੀ ਵੱਲੋਂ ਵਿਆਹ ਸਮਾਗਮ ਵਿੱਚ ਹਾਜ਼ਰ ਹੋਏ ਮਹਿਮਾਨਾਂ ਤੋਂ ਖਾਣੇ ਦੇ ਪੈਸੇ ਮੰਗੇ ਗਏ ਹਨ। ਇਹ ਪੈਸੇ ਇਕ ਪਲੇਟ ਦੀ ਕੀਮਤ $99 ਅਮਰੀਕੀ ਡਾਲਰ ਜਾਣੀ ਕੇ 7300 ਰੁਪਏ ਰੱਖੀ ਗਈ ਸੀ।

ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਵਿਆਹ ਵਾਲੇ ਜੋੜੇ ਵੱਲੋਂ ਇੱਕ ਡੱਬਾ ਰੱਖਿਆ ਗਿਆ ਸੀ। ਜਿਸ ਉਪਰ ਲਿਖਿਆ ਗਿਆ ਸੀ ਕਿ ਮਹਿਮਾਨ ਜੋੜੇ ਦੇ ਬਿਹਤਰ ਭਵਿੱਖ, ਨਵੇਂ ਘਰ ਅਤੇ ਹਨੀਮੂਨ ਲਈ ਪੈਸੇ ਪਾ ਸਕਦੇ ਹਨ। ਇਸ ਘਟਨਾ ਨੂੰ ਲਾੜੀ ਦੇ ਇੱਕ ਦੋਸਤ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ। ਜਿਸ ਉਪਰ ਵੱਖ-ਵੱਖ ਲੋਕਾਂ ਵੱਲੋਂ ਆਪਣੀ ਰਾਏ ਦਿੱਤੀ ਗਈ ਹੈ। ਕੁਝ ਲੋਕਾਂ ਨੇ ਇਸ ਤੇ ਆਪਣੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ ਹੈ ਕਿ ਸ਼ਾਇਦ ਉਨ੍ਹਾਂ ਕੋਲ ਅਸਲ ਵਿੱਚ ਪੈਸੇ ਨਹੀਂ ਹੋਣਗੇ।

ਕੁਝ ਲਿਖਿਆ ਹੈ ਕੇ ਜੋੜੇ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਇਕ ਵਿਅਕਤੀ ਨੇ ਲਿਖਿਆ ਹੈ ਕਿ ਚਾਹੇ ਉਸਦਾ ਕਰੀਬੀ ਹੀ ਕਿਉਂ ਨਾ ਹੋਵੇ ਉਹ ਅਜਿਹੀ ਰਿਸੈਪਸ਼ਨ ਤੇ ਕਦੇ ਨਹੀਂ ਜਾਵੇਗਾ। ਯੂਜ਼ਰਸ ਵੱਲੋਂ ਇਸ ਪੋਸਟ ਤੇ ਵੱਖ-ਵੱਖ ਕੁਮੈਂਟ ਕੀਤੇ ਗਏ ਹਨ। ਇਕ ਵਿਅਕਤੀ ਨੇ ਲਿਖਿਆ ਹੈ ਕਿ ਉਹ 4 ਘੰਟੇ ਦਾ ਸਫ਼ਰ ਤੈਅ ਕਰ ਕੇ ਇਸ ਵਿਆਹ ਵਿੱਚ ਸ਼ਾਮਲ ਹੋਏ ਸਨ। ਜਿਥੇ ਉਨ੍ਹਾਂ ਵੱਲੋਂ ਸਮਾਂ ਅਤੇ ਪੈਟਰੋਲ ਦੋਨੋਂ ਖਰਚੇ ਗਏ ਸਨ। ਉਥੇ ਹੀ ਜੋੜੇ ਨੇ ਆਖਿਆ ਸੀ ਕਿ ਉਨ੍ਹਾਂ ਕੋਲ ਰਿਸ਼ੈਪਸ਼ਨ ਤੇ ਖਰਚ ਕਰਨ ਵਾਸਤੇ ਪੈਸੇ ਨਹੀਂ ਹਨ। ਇਹ ਵਿਆਹ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ।


Leave a Reply

Your email address will not be published. Required fields are marked *