January 31, 2023

Aone Punjabi

Nidar, Nipakh, Nawi Soch

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ’ਚ ਨਵੇਂ ਗਠਜੋਡ਼ ਦੇ ਸੰਕੇਤ ਦਿੱਤੇ ਹਨ।

1 min read

ਅਮਿਤ ਸ਼ਾਹ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ’ਤੇ ਰਾਸ਼ਟਰਪਤੀ ਰਾਜ ਦੀਆਂ ਸੰਭਾਵਨਾਵਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਅੰਕਡ਼ਿਆਂ ਦੀ ਗੱਲ ਹੈ। ਦੋ-ਤਿੰਨ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਦੀਆਂ ਹਨ। ਉਨ੍ਹਾਂ ਇਹ ਸੰਕੇਤ ਪੰਜਾਬ ’ਚ ਮਤਦਾਨ ਪ੍ਰਕਿਰਿਆ ਸਮਾਪਤ ਹੋਣ ਤੋਂ ਇਕ ਦਿਨ ਬਾਅਦ ਦਿੱਤੇ ਹਨ। ਸ਼ਾਹ ਦਾ ਕਹਿਣਾ ਹੈ ਕਿ ਕੋਈ ਵੀ ਸਰਵੇ ਪੰਜਾਬ ਦੀ ਅਸਲੀਅਤ ਬਿਆਨ ਨਹੀਂ ਕਰ ਸਕਦਾ। ਭਾਜਪਾ ਨੇ ਪੰਜਾਬ ’ਚ ਬਹੁਤ ਦੀ ਚੰਗੇ ਢੰਗ ਨਾਲ ਚੋਣਾਂ ਲਡ਼ੀਆਂ ਹਨ ਤੇ ਉਹ ਕਾਫ਼ੀ ਆਸਵੰਦ ਵੀ ਹਨ।

ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਹਲਕੇ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਨੇ ਵੀ ਇਸ਼ਾਰਾ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਆਉਣ ਮਗਰੋਂ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਵੀ ਗੱਠਜੋੜ ਸੰਭਵ ਹੈ। ਉਨ੍ਹਾਂ ਕਿਹਾ ਕਿ ਜਨਤਾ ‘ਤੇ ਵਾਰ ਵਾਰ ਚੋਣਾਂ ਦਾ ਬੋਝ ਪਾਉਣ ਤੋਂ ਬਿਹਤਰ ਹੈ ਕਿ ਮਜ਼ਬੂਤ ਸਰਕਾਰ ਉਸਾਰੀ ਜਾਵੇ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਕਾਲੀ ਦਲ ਨਾਲ ਗੱਠਜੋੜ ਮੁੜ ਸੰਭਵ ਹੈ?

10 ਮਾਰਚ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਕਾਲੀਆ ਦਾਅਵਾ ਕਰ ਰਹੇ ਹਨ ਕਿ ਵੋਟਾਂ ਦੀ ਗਿਣਤੀ ਪਿੱਛੋਂ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਤਬਦੀਲੀ ਤੇ ਸੂਬੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਹਨ, ਤੋਂ ਸਪੱਸ਼ਟ ਹੈ ਕਿ ਉਹ ਭਾਜਪਾ ਦੇ ਨਾਲ ਸਨ।

Leave a Reply

Your email address will not be published. Required fields are marked *