ਕੇਜਰੀਵਾਲ ਦਾ ਪੰਜਾਬ ਦੌਰਾ ਭਲਕੇ, ਜਲੰਧਰ ‘ਚ ਕਰਨਗੇ ਤਿਰੰਗਾ ਯਾਤਰਾ
1 min read
ਆਮ ਆਦਮੀ ਪਾਰਟੀ ਦੇ ਕਨੀਵਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਦਸੰਬਰ ਨੂੰ ਪੰਜਾਬ ਚੋਣਾਂ 2022 ਦੇ ਮੱਦੇਨਜ਼ਰ ਪਾਰਟੀ ਦੇ ਪਾਰਟੀ ਦੇ ਚੋਣ ਪ੍ਰਚਾਰ ਲਈ ਸੂਬੇ ਦਾ ਦੌਰਾ ਕਰਨਗੇ।
ਕੇਜਰੀਵਾਲ 15 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਜਲੰਧਰ ਵਿਖੇ ਤਿਰੰਗਾ ਯਾਤਰਾ ਕਰਨਗੇ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਪ੍ਰਚਾਰ ਲਈ ਕਈ ਵਾਰੀ ਪੰਜਾਬ ਦਾ ਦੌਰਾ ਕਰ ਚੁੱਕੇ ਹਨ ਅਤੇ ਹਰ ਵਾਰੀ ਪੰਜਾਬੀਆਂ ਨੂੰ ਗਰੰਟੀ ਦੇ ਕੇ ਜਾਂਦੇ ਹਨ।ਜਲੰਧਰ ‘ਚ ਤਿਰੰਗਾ ਯਾਤਰਾ ਤੋਂ ਇਲਾਵਾ ਕੇਜਰੀਵਾਲ 16 ਦਸੰਬਰ ਨੂੰ ਲੰਬੀ ਵਿੱਚ ਵੀ ਪਾਰਟੀ ਦਾ ਪ੍ਰਚਾਰ ਕਰਨਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਕਿਹਾ ਜਾ ਰਿਹਾ ਹੈ ਕਿ ਇਹ ਪੰਜਾਰਬ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਪਹਿਲੀ ਜਨ ਸਭਾ ਹੋਵੇਗੀ
