ਕੇਜਰੀਵਾਲ ਨੂੰ ਮਿਲਣ ਹੋਟਲ ਦੇ ਬਾਹਰ ਪਹੁੰਚੇ ਪੰਜਾਬ ਦੇ ਟਰਾਂਸਪੋਰਟ ਮੰਤਰੀ,
1 min read
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ‘ਚ ਹਨ। ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤਕ ਚਲਵਾਉਣ ਲਈ ਬਜ਼ਿੱਦ ਹਨ। ਇਸ ਨੂੰ ਲੈ ਕੇ ਅਂਜ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅੰਮ੍ਰਿਤਸਰ ਵਿਖੇ ਇਕ ਹੋਟਲ ਵਿਚ ਪਹੁੰਚੇ,ਜਿਥੇ ਉਹ ਠਹਿਰੇ ਹੋਏ ਹਨ। ਦੱਸ ਦੇਈਏ ਕਿ ਉਹ ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਚਲਾਉਣ ਲਈ ਗੱਲਬਾਤ ਕਰਨ ਲਈ ਕੱਲ੍ਹ ਦਿੱਲੀ ਗਏ ਸੀ ਤੇ ਅੱਜ ਅੰਮ੍ਰਿਤਸਰ ਪਹੁੰਚੇ ਹਨ। ਦੱਸ ਦੇਈਏ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਏਅਰਪੋਰਟ ਜਾਣ ਨਹੀਂ ਦੇ ਰਹੀ। ਇਸ ਲਈ ਉਹ ਕੇਜਰੀਵਾਲ ਨੂੰ ਪੱਤਰ ਵੀ ਲਿੱਖ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਦਿੱਤਾ ਹੈ।
