ਕੇਜਰੀਵਾਲ ਨੇ ਜੰਮ ਕੇ ਰਗੜੀ ਚੰਨੀ ਸਰਕਾਰ, ਕਿਹਾ; ਚੰਨੀ ਦੇ ਇੱਕ ਪਾਸੇ ਰੇਤ ਮਾਫੀਆ ਤਾਂ ਦੂਜੇ ਪਾਸੇ ਟਰਾਂਸਪੋਰਟ ਮਾਫੀਆ
1 min read
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਮੰਗਲਵਾਰ ਕਾਂਗਰਸ ਦੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚੰਨੀ ‘ਤੇ ਵੀ ਝੂਠੇ ਐਲਾਨ ਕਰਨ ਦੇ ਦੋਸ਼ ਲਾਏ।
ਮੁਫ਼ਤ ਬਿਜਲੀ ਅਤੇ ਖਾਲੀ ਖਜਾਨੇ ‘ਤੇ ਘੇਰੀ ਚੰਨੀ ਸਰਕਾਰ
ਆਪ ਮੁਖੀ ਨੇ ਕਿਹਾ ਕਿ ਪੰਜਾਬ ਵਿੱਚ ਚੰਨੀ ਸਰਕਾਰ ਨੇ ਸਸਤੀ ਬਿਜਲੀ ਦਾ ਐਲਾਨ ਕੀਤਾ ਸੀ, ਪਰ ਕਿਸੇ ਨੂੰ ਵੀ ਮੁਫ਼ਤ ਬਿਜਲੀ ਨਹੀਂ ਮਿਲ ਰਹੀ। ਜਦਕਿ ਉਨ੍ਹਾਂ ਨੇ ਦਿੱਲੀ ਵਿੱਚ ਬਿਜਲੀ ਮੁਫ਼ਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਰਸਤੇ ਵਿੱਚ ਮੁਫਤ ਬਿਜਲੀ ਵਾਲੇ ਹੋਰਡਿੰਗ ਲੱਗੇ ਵੇਖ ਰਿਹਾ ਸੀ, ਚੰਨੀ ਸਾਬ੍ਹ ਝੂਠ ਬੋਲਣ ਵਿੱਚ ਲੱਗੇ ਹੋਏ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਉਹ ਸਾਰਿਆਂ ਦੇ ਬਿਆਨਾਂ ਨੂੰ ਵੇਖ ਰਹੇ ਸਨ ਕਿ ਪੰਜਾਬ ਦਾ ਖਜਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ 5 ਸਾਲ ਕਾਂਗਰਸ ਦੀ ਸਰਕਾਰ ਰਹੀ, ਇਸਦਾ ਮਤਲਬ ਹੈ ਕਿ ਤੁਸੀ ਪੰਜਾਬ ਨੂੰ ਲੁੱਟ ਲਿਆ। 10 ਸਾਲ ਅਕਾਲੀਆਂ ਅਤੇ 5 ਸਾਲ ਕਾਂਗਰਸ ਨੇ ਪੰਜਾਬ ਦਾ ਖਜਾਨਾ ਲੁੱਟਿਆ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ 2022 ‘ਚ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਇਸ ਘਪਲੇ ਦੀ ਜਾਂਚ ਕਰਵਾਉਣਗੇ ਕਿ ਖਜਾਨਾ ਕਿਸ ਨੇ ਖਾਲੀ ਕੀਤਾ ਹੈ?
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਖਜਾਨਾ ਖਾਲੀ ਸੀ, ਪਰ ਕੇਜਰੀਵਾਲ ਨੂੰ ਖਜਾਨਾ ਭਰਨਾ ਵੀ ਆਉਂਦਾ ਹੈ।
ਕੇਜਰੀਵਾਲ ਨੇ ਚੰਨੀ ‘ਤੇ ਲਈ ਚੁਟਕੀ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ‘ਤੇ ਨਿਸ਼ਾਨਾ ਲਾਉਂਦੇ ਕਿਹਾ, ”ਚੰਨੀ ਕਹਿੰਦੇ ਹਨ ਕਿ ਮੈਂ ਆਮ ਆਦਮੀ ਹਾਂ, ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਸੱਚਮੁੱਚ ਮੈਨੂੰ ਗੁੱਲੀ-ਡੰਡਾ ਖੇਡਣਾ ਨਹੀਂ ਆਉਂਦਾ, ਮੈਨੂੰ ਗਾਂ ਦਾ ਦੁੱਧ ਵੀ ਨਹੀਂ ਕੱਢਣ ਆਉਂਦਾ, ਪਰ ਮੈਨੂੰ ਸਕੂਲ ਬਣਾਉਣੇ ਆਉਂਦੇ ਹਨ।
ਅਧਿਆਪਕਾਂ ਨੂੰ ਗਰੰਟੀ ਦੇਣ ਦੌਰਾਨ ਵੀ ਕੀਤਾ ਹਮਲਾ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਆਸ ਪਾਸ ਦੇ ਸ਼ਹਿਰਾਂ ਵਿੱਚ ਧਰਨੇ ‘ਤੇ ਬੈਠੇ ਅਧਿਆਪਕਾਂ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੰਨੀ ਸਰਕਾਰ ਤੋਂ ਦੁਖੀ ਕੱਚੇ ਮੁਲਾਜ਼ਮ ਅਤੇ ਅਧਿਆਪਕ ਧਰਨੇ ਲਾ ਰਹੇ ਹਨ ਅਤੇ ਟੈਂਕੀਆਂ ‘ਤੇ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚੰਨੀ ਸਰਕਾਰ ਤੋਂ ਸਿਰਫ ਦੋ ਹੀ ਮੰਗਾਂ ਮੰਗਦੇ ਹਨ ਕਿ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਭਰੀਆਂ ਜਾਣ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਤੋਂ ਮੰਗ ਕਰਦੇ ਹਨ ਕਿ ਜਾਂ ਤਾਂ ਤੁਸੀ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਸਾਡੀ ਸਰਕਾਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਅਗਲੇ ਦੌਰੇ ਦੌਰਾਨ ਧਰਨੇ ‘ਤੇ ਮਿਲਣਗੇ।
