May 16, 2021

Aone Punjabi

Nidar, Nipakh, Nawi Soch

ਕੈਪਟਨ ਨੇ ਪੰਜਾਬ ਵਿੱਚ ਲੌਕਡਾਊਨ ਬਾਰੇ ਦਿੱਤੇ ਇਹ ਸੰਕੇਤ – ਦੇਖੋ ਤਾਜ਼ਾ ਵੱਡੀ ਖ਼ਬਰ

1 min read

ਸਰਕਾਰ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਚਿੰਤਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਦੇ ਕੇਸਾਂ ‘ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵੀਕਐਂਡ ਬੰਦ ਕਰਨ ਦੇ ਵਿਕਲਪ ਵੱਲ ਇਸ਼ਾਰਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇਕ ਦੂਜੇ ਦੇ ਜ਼ਿਆਦਾ ਸੰਪਰਕ ਵਿਚ ਆਉਂਦੇ ਹਨ।

ਜੇ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਘੱਟ ਆਉਂਦੇ ਹਨ, ਵੈਕਸੀਨ ਲਾਉਂਦੇ ਹਨ ਅਤੇ ਮਾਸਕ ਪਹਿਨਦੇ ਹਨ, ਤਾਂ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ। ਓਹਨਾ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਅਤੇ ਇੱਕ ਸਪੱਸ਼ਟ ਸੰਕੇਤ ਦਿੱਤਾ ਕਿ ਉਹਨਾਂ ਕੋਲ ਵੀਕਐਂਡ ਲੌਕਡਾਊਨ (Weekend lockdown) ਦਾ ਵਿਕਲਪ ਹੈ। ਉਹ ਸਖ਼ਤ ਕਦਮ ਚੁੱਕਣਾ ਪਸੰਦ ਨਹੀਂ ਕਰਦੇ ਪਰ ਲੋਕਾਂ ਦੀ ਜਾਨ ਬਚਾਉਣੀ ਜ਼ਰੂਰੀ ਹੈ।

ਪੰਜਾਬ ਵਿੱਚ ਵੱਧ ਰਹੇ ਮਾਮਲੇ ਅਤੇ ਕੋਰੋਨਾ ਦੀਆਂ ਮੌ-ਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪਿਛਲੇ ਦਿਨ ਪੰਜਾਬ ਵਿੱਚ 60 ਲੋਕਾਂ ਦੀ ਮੌ-ਤ ਹੋਈ, ਜੋ ਇਸ ਸਾਲ ਇੱਕ ੋ ਦਿਨ ਵਿੱਚ ਸਭ ਤੋਂ ਵੱਧ 3187 ਨਵੇਂ ਮਾਮਲੇ ਸਾਹਮਣੇ ਆਏ। ਪਿਛਲੇ ਦਿਨ ਸਭ ਤੋਂ ਵੱਧ 416 ਜਲੰਧਰ, ਮੋਹਾਲੀ ਵਿਚ 409, ਲੁਧਿਆਣਾ ਵਿਚ 376, ਅੰਮ੍ਰਿਤਸਰ ਵਿਚ 332, ਪਟਿਆਲਾ ਤੋਂ 268, ਹੁਸ਼ਿਆਰਪੁਰ 258, ਰੋਪੜ 186, ਬਠਿੰਡਾ 165, ਗੁਰਦਾਸਪੁਰ 127 ਅਤੇ ਕਪੂਰਥਲਾ 100 ਲੋਕ ਪਾਜ਼ੇਟਿਵ ਆਏ। ਸੂਬੇ ਵਿੱਚ ਸਰਗਰਮ ਕੋਰੋਨਾ ਕੇਸਾਂ ਦੀ ਗਿਣਤੀ ਵਧ ਕੇ 24644 ਹੋ ਗਈ ਹੈ। ਇਨ੍ਹਾਂ ਵਿਚੋਂ 334 ਮਰੀਜ਼ਾਂ ਨੂੰ ਆਕਸੀਜ਼ਨ ਅਤੇ 33 ਗੰਭੀਰ ਮਰੀਜ਼ਾਂ ਲਈ ਵੈਂਟੀਲੇਟਰ ਸਹਾਇਤਾ ‘ਤੇ ਰੱਖਿਆ ਗਿਆ ਹੈ।

Leave a Reply

Your email address will not be published. Required fields are marked *