July 6, 2022

Aone Punjabi

Nidar, Nipakh, Nawi Soch

ਕੈਪਟਨ ਪੁੱਜੇ ਦਿੱਲੀ, ਭਾਜਪਾ ਆਗੂਆਂ ਨਾਲ ਗਠਜੋੜ ਤੇ ਸੀਟ ਸ਼ੇਅਰਿੰਗ ’ਤੇ ਹੋਵੇਗੀ ਚਰਚਾ

1 min read
Amarinder Singh presses for all-party meet on water crisis chaired by PM -  Hindustan Times

ਭਾਰਤੀ ਜਨਤਾ ਪਾਰਟੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਗਠਜੋਡ਼ ਨੂੰ ਅੰਤਮ ਰੂਪ ਦੇਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਹਨ। ਉਹ ਅਗਲੇ ਤਿੰਨ ਦਿਨਾਂ ਤਕ ਦਿੱਲੀ ’ਚ ਹੀ ਰਹਿਣਗੇ ਤੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਦੋਵੇਂ ਪਾਰਟੀਆਂ ਵਿਚਾਲੇ ਮੁੱਖ ਤੌਰ ’ਤੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਣੀ ਹੈ। ਕਿਉਂਕਿ ਕੈਪਟਨ ਨੇ ਜ਼ਿਲ੍ਹਾ ਪੱਧਰ ’ਤੇ ਆਪਣੀ ਪਾਰਟੀ ਦਾ ਸੰਗਠਨਾਤਮਕ ਢਾਂਚਾ ਖਡ਼੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ’ਚ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਆਪੋ-ਆਪਣੇ ਖੇਤਰ ’ਚ ਜ਼ੋਰ ਲਗਾ ਸਕਦੀਆਂ ਹਨ। ਜਾਣਕਾਰੀ ਮੁਤਾਬਕ ਕੈਪਟਨ ਸਭ ਤੋਂ ਪਹਿਲਾਂ ਭਾਜਪਾ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ’ਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਮਗਰੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਵੇਗੀ। ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੈਪਟਨ ਦੇ ਇਸੇ ਦਿੱਲੀ ਦੌਰੇ ਦੌਰਾਨ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਵੇਗੀ ਜਾਂ ਨਹੀਂ। ਹਾਲੇ ਤਕ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ’ਚ 70 ਸੀਟਾਂ ’ਤੇ ਚੋਣ ਲਡ਼ ਸਕਦੀ ਹੈ ਜਦਕਿ ਕੈਪਟਨ ਦੀ ਪਾਰਟੀ ਲਈ 35 ਸੀਟਾਂ ਛੱਡੀਆਂ ਜਾਣਗੀਆਂ। ਕਿਉਂਕਿ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਇਹ ਪਹਿਲੀ ਚੋਣ ਹੈ।

captain amarinder singh meeting with union minister gajendra singh shekhawat  on punjab election - कैप्टन अमरिंदर से मिलने पहुंचे केंद्रीय मंत्री गजेंद्र  शेखावत, सीट शेयरिंग को लेकर ...

ਇਸ ਲਈ ਹੇਠਲੇ ਪੱਧਰ ’ਤੇ ਹਾਲੇ ਪਾਰਟੀ ਦਾ ਢਾਂਚਾ ਵੀ ਨਹੀਂ ਬਣ ਸਕਿਆ ਤੇ ਬਾਕੀ 12 ਸੀਟਾਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਲਈ ਛੱਡੀਆਂ ਜਾਣਗੀਆਂ। ਹਾਲਾਂਕਿ ਜਦੋਂ ਤਕ ਕੈਪਟਨ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਨਹੀਂ ਹੋ ਜਾਂਦੀ ਉਦੋਂ ਤਕ ਤਸਵੀਰ ਸਪਸ਼ਟ ਨਹੀਂ ਹੋ ਸਕੇਗੀ। ਉੱਥੇ, ਕੈਪਟਨ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਹੁਣ ਚੋਣ ਕਮਿਸ਼ਨ ਦੀ ਟੀਮ ਨੇ ਦੌਰਾ ਕਰ ਲਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲੱਗ ਜਾਵੇਗਾ। ਇਸ ਲਈ ਹੁਣ ਗਠਜੋਡ਼ ਨੂੰ ਲੈ ਕੇ ਜ਼ਿਆਦਾ ਦੇਰ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਗਠਜੋਡ਼ ਤੇ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਣ ਤੋਂ ਬਾਅਦ ਦੋਵੇਂ ਹੀ ਪਾਰਟੀਆਂ ਆਪੋ ਆਪਣੇ ਵਿਧਾਨ ਸਭਾ ਖੇਤਰਾਂ ’ਚ ਜ਼ੋਰ ਲਗਾ ਸਕਦੀਆਂ ਹਨ। ਉੱਥੇ, ਭਾਜਪਾ ਭਾਵੇਂ ਪੰਜਾਬ ’ਚ ਸਥਾਪਤ ਪਾਰਟੀ ਹੋਵੇ ਪਰ ਇਹ ਪਹਿਲਾ ਮੌਕਾ ਹੈ ਜਦੋਂ ਉਹ ਪੂਰੇ ਪੰਜਾਬ ’ਚ ਚੋਣ ਲਡ਼ਨ ਜਾ ਰਹੀ ਹੈ। ਅਕਾਲੀ ਦਲ ਨਾਲ ਗਠਜੋਡ਼ ’ਚ ਰਹਿੰਦੇ ਹੋਏ ਭਾਜਪਾ ਕਦੇ ਵੀ 23 ਸੀਟਾਂ ਤੋਂ ਜ਼ਿਆਦਾ ’ਤੇ ਚੋਣ ਨਹੀਂ ਲਡ਼ ਸਕੀ।

Leave a Reply

Your email address will not be published. Required fields are marked *