ਕੈਪਟਨ ਵੱਲੋਂ ਮੋਦੀ ਦੀਆਂ ਤਰੀਫਾਂ; ਗਰੇਵਾਲ ਨੇ ਕਿਹਾ-ਕੋਈ ਵੀ ਜਾਇਜ਼ ਬੰਦਾ ਜ਼ਰੂਰ ਤਰੀਫ ਕਰੇਗਾ
1 min read
ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਪਿੱਛੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ। ਕੈਪਟਨ ਦੀਆਂ ਇਨ੍ਹਾਂ ਤਰੀਫਾਂ ਪਿੱਛੋਂ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ।
ਉਧਰ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਕਿਹਾ ਹੈ, ਕੋਈ ਵੀ ਜਾਇਜ਼ ਵਿਅਕਤੀ, ਜੋ ਜਾਇਜ਼ ਗੱਲ ਕਰੇਗਾ, ਉਹ ਪ੍ਰਧਾਨ ਮੰਤਰੀ ਦੀ ਜ਼ਰੂਰ ਤਰੀਫ ਕਰੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਅੱਜ ਤੱਕ ਮੁਆਫੀ ਨਹੀਂ ਮੰਗੀ, ਇਥੋਂ ਤੱਕ 1984 ਦੀ ਨਸਲਕੁਸ਼ੀ ਲਈ ਕਿਸੇ ਨੇ ਮੁਆਫੀ ਨਹੀਂ ਮੰਗੀ। ਪ੍ਰਧਾਨ ਮੰਤਰੀ ਨੇ ਸੜਕਾਂ ਉਤੇ ਬੈਠੇ ਕਿਸਾਨਾਂ ਤੋਂ ਮੁਆਫੀ ਮੰਗੀ ਹੈ।
ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਵਿਚ ਸੀਟਾਂ ਦੀ ਵੰਡ ਜਾਂ ਚੋਣਾਂ ਦਾ ਕੋਈ ਮਸਲਾ ਨਹੀਂ ਹੈ, ਇਸ ਬਾਰੇ ਅਜੇ ਕੋਈ ਗੱਲ ਨਹੀਂ ਹੋਈ। ਕੋਈ ਵੀ ਜਾਇਜ਼ ਵਿਅਕਤੀ ਹੋਵੇਗਾ, ਜੋ ਜਾਇਜ਼ ਗੱਲ ਕਰੇਗਾ, ਉਹ ਜ਼ਰੂਰ ਤਰੀਫ ਕਰੇਗਾ।
ਦੱਸ ਦਈਏ ਕਿ ਕੈਪਟਨ ਨੇ ਕਿਹਾ ਸੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਦਾ ਫੈਸਲਾ ਕਰਕੇ ਪ੍ਰਧਾਨ ਮੰਤਰੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਜਨਤਾ ਦੀ ਰਾਏ ਸੁਣਦੇ ਹਨ। ਲੋਕਤੰਤਰ ਵਿੱਚ, ਲੋਕਾਂ ਦੀ ਇੱਛਾ ਸੁਣਨ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਅਤੇ ਅਜਿਹਾ ਕਰਨ ਵਾਲੇ ਨੇਤਾ ਤੋਂ ਵੱਡਾ ਕੋਈ ਲੋਕਤੰਤਰੀ ਨਹੀਂ ਹੈ।
