ਕੈਬਨਿਟ ਦੀ ਪਹਿਲੀ ਬੈਠਕ ਚ ਬੇਰੋਜ਼ਗਾਰਾ ਲਈ ਲਿਆ ਵੱਡਾ ਫੈਸਲਾ
1 min read
ਆਮ ਆਦਮੀ ਪਾਰਟੀ ਤੇ ਲੋਕਾ ਨੂੰ ਬਹੁਤ ਉਮੀਦਾ ਹਨ।ਕੈਬਨਿਟ ਦੀ ਸਹੁੰ ਚੁੱਕਣ ਤੋ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਸ਼ੁਰੂ ਹੋ ਸਕਦੇ ਕਈ ਵੱਡੇ ਫੈਸਲੇ ਮੰਤਰੀ ਮੰਡਲ ਵਿੱਚ ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਡਾ: ਹਰਭਜਨ ਸਿੰਘ, ਡਾ: ਵਿਜੇ ਸਿੰਗਲਾ, ਲਾਲਚੰਦ ਕਟਾਰੂ ਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਜੀਤ ਸਿੰਘ ਧਾਲੀਵਾਲ, ਲਾਲ ਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਝਿੰਪਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਹਨ।
ਮਾਨ ਦੀ ਕੈਬਨਿਟ ਲਈ ਅੱਜ 10 ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਸ ਪਿੱਛੋਂ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ ਹੈ। ਪਹਿਲੀ ਮੀਟਿੰਗ ਵਿਚ ਕੈਬਨਿਟ ਨੇ ਰੁਜ਼ਗਾਰ ਬਾਰੇ ਚਰਚਾ ਕੀਤਾ ਹੈ।
ਕੈਬਨਿਟ ਮੀਟਿੰਗ ਤੋਂ ਬਾਹਰ ਆਏ ਮੰਤਰੀਆਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਬਾਰੇ ਗੱਲ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਨੌਕਰਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਹਜਾਰਾਂ ਦੀ ਗਿਣਤੀ ਵਿਚ ਨੌਕਰੀਆਂ ਮਿਲਣਗੀਆਂ। ਹਾਲਾਂਕਿ ਉਨ੍ਹਾਂ ਨੇ ਖੁੱਲ੍ਹ ਕੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਮੁੱਖ ਮੰਤਰੀ ਹੀ ਇਸ ਬਾਰੇ ਵਿਸਥਾਰ ਨਾਲ ਦੱਸਣਗੇ। ਪਰ ਇੰਨਾ ਜ਼ਰੂਰੀ ਕਿਹਾ ਕਿ ਮੀਟਿੰਗ ਵਿਚ ਰੁਜ਼ਗਾਰ ਬਾਰੇ ਵੱਡਾ ਫੈਸਲਾ ਲਿਆ ਹੈ।
