ਕੋਰੋਨਾ ਤਹਿਤ ਫੈਲਦੀਆਂ ਅਫਵਾਹਾਂ ‘ਤੇ ਨਾ ਕੀਤਾ ਜਾਵੇ ਗੌਰ, ਸਮੇਂ ‘ਤੇ ਕੋਵਿਡ ਕੇਅਰ ਸੈਂਟਰ ‘ਚ ਕਰਵਾਇਆ ਜਾਵੇ ਚੈੱਕਅਪ
1 min read
ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਸਿਹਤ ਵਿਭਾਗ ਵੱਲੋਂ ਅਤੇ ਸਰਕਾਰ ਵੱਲੋਂ ਤਾਂ ਸਿਹਤ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਐਸਜੀਪੀਸੀ ਵੱਲੋਂ ਵੀ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਬੀਤੇ ਦਿਨੀਂ Covid Care Center ਵੱਖ ਵੱਖ ਸ਼ਹਿਰਾਂ ਚ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ ਵੱਧ ਤੋਂ ਵੱਧ ਰਖਿਆ ਜਾਵੇ , ਇਸੇ ਤਹਿਤ ਅੱਜ ਬੀਬੀ ਜਗੀਰ ਕੌਰ ਵਲੋਂ ਸਭ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਜਦ ਵੀ ਉਹਨਾਂ ਨੂੰ ਕਰੋਨਾ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਉਸੇ ਸਮੇਂ ਸਾਡੇ ਕੋਵਿਡ ਕੇਅਰ ਸੈਂਟਰ ‘ਚ ਅਪਣਾ ਚੇਕਅਪ ਕਰਵਾਉਣ ਤਾਂ ਜੋਂ ਤੁਹਾਡਾ ਸਮੇਂ ਸਿਰ ਇਲਾਜ ਹੋ ਸਕੇ।
ਉਹਨਾਂ ਕਿਹਾ ਕਿ ਕਈ ਲੋਕ ਅਫਵਾਹਾਂ ਦੇ ਡਰ ਤੋਂ ਹਸਪਤਾਲਾਂ ਵਿਚ ਨਹੀਂ ਜਾਂਦੇ ਅਤੇ ਉਹਨਾਂ ਦੀ ਸਹਿਤ ਜ਼ਿਆਦਾ ਖਰਾਬ ਹੋ ਜਾਂਦੀ ਹੈ ,ਪਰ ਲੋਕ ਅਜਿਹੀਆ ਅਫਵਾਹਾਂ ਵਿਚ ਨਾ ਆਉਣ ਜਦੋ ਵੀ ਕਰੋਨਾ ਵਰਗੇ ਲੱਛਣ ਹੋਣ ਤਾਂ ਉਸੇ ਸਮੇ ਸਾਡੇ ਸੇਂਟਰ ਅਉਣ ਤਾ ਜੋ੍ ਅਸੀਂ ਉਹਨਾਂ ਨੂੰ ਮੁਢਲੀਆਂ ਸੇਵਾਵਾਂ ਦੇ ਕੇ ਤੰਦਰੁਸਤ ਕਰ ਸਕੀਏ।
ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਹੁਤ ਧੰਨਵਾਦ ਵੀ ਕੀਤਾ ਜੋਂ ਉਹਨਾਂ ਨੇ 100 ਆਕਸੀਜ਼ਨ ਲਈ ਕੰਸੇਨਟ੍ਰੇਟਰ ਦਿਤੇ। ਇਸ ਅਮੁਕੇ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨ ਵਿਚ ਹੋਰ 2 ਹੋਰ ਅਜਿਹੇ ਕੋਵਿਡ ਕੇਅਰ ਸੇਟਲ੍ਰ ਖੋਲ ਰਹੇ ਤਾਂ ਜੋਂ ਇਸ ਨਾਮੂਰਾਦ ਬਿਮਾਰੀ ਤੋਂ ਸਭ ਨੂੰ ਨਿਜਾਤ ਦਿਵਾਈ ਜਾ ਸਕੇ