ਕੰਗਨਾ ਰਣੌਤ ਸ਼ਰ੍ਹੇਆਮ ਕੁੱਟਮਾਰ ਦੀ ਗੱਲ ਕਰ ਰਹੀ ਹੈ, ਫਿਰ ਵੀ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ’
1 min read
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹਾਂ ਦਿਨੀਂ ਵਿਚ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ‘ਚ ਹੈ। ਭਾਰਤ ਦੀ ਆਜ਼ਾਦੀ ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਹੁਣ ਉਨ੍ਹਾਂ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਿੱਖ ਭਾਈਚਾਰੇ ਬਾਰੇ ਬਿਆਨ ਦਿੱਤਾ ਹੈ। ਇਸ ਨੂੰ ਲੈ ਕੇ ਗਾਂਧੀ ਪਰਿਵਾਰ ਤੇ ਸਿੱਖ ਭਾਈਚਾਰਾ ਕਾਫੀ ਨਾਰਾਜ਼ ਹੈ। ਇੰਨਾ ਹੀ ਨਹੀਂ ਕੰਗਨਾ ਰਣੌਤ ਦੇ ਖ਼ਿਲਾਫ਼ ਕਈ ਥਾਵਾਂ ‘ਤੇ ਪੁਲਿਸ ਤੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਸ ਦੌਰਾਨ ਹੁਣ ਅਦਾਕਾਰ ਕੇਆਰਕੇ (ਕਮਾਲ ਆਰ ਖਾਨ) ਨੇ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਕੇਆਰਕੇ ਉਨ੍ਹਾਂ ਬਾਲੀਵੁੱਡ ਸਿਤਾਰਿਆਂ ‘ਚੋਂ ਇਕ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਦੇ ਜ਼ਰੀਏ ਉਹ ਬਾਲੀਵੁੱਡ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਸਮਾਜਿਕ ਤੇ ਰਾਜਨੀਤਕ ਵਿਸ਼ਿਆਂ ‘ਤੇ ਵੀ ਆਪਣੀ ਰਾਏ ਦਿੰਦੇ ਰਹਿੰਦੇ ਹਨ। ਕੇਆਰਕੇ ਨੇ ਕੰਗਨਾ ਰਣੌਤ ‘ਤੇ ਕੁੱਟਮਾਰ ਬਾਰੇ ਖੁੱਲ੍ਹ ਕੇ ਗੱਲ ਕਰਨ ਦਾ ਦੋਸ਼ ਲਗਾਇਆ ਹੈ।ਕੇਆਰਕੇ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਹ ਗੱਲ ਕਹੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਲਿਖਿਆ, ‘ਕੰਗਨਾ ਰਣੌਤ ਖੁੱਲ੍ਹੇਆਮ ਕਤਲ ਤੇ ਨਸਲਕੁਸ਼ੀ ਬਾਰੇ ਗੱਲ ਕਰ ਰਹੀ ਹੈ, ਫਿਰ ਵੀ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਕੰਗਨਾ ‘ਤੇ ਲਾਗੂ ਹੋਵੇ। ਤਾਂ ਕਿਵੇਂ ? ਜੇ ਕਿਸੇ ਹੋਰ ਨੇ ਇਸ ਤਰ੍ਹਾਂ ਦੀ ਪੋਸਟ ਕੀਤੀ ਹੁੰਦੀ ਤਾਂ ਉਹ ਹੁਣ ਤੱਕ ਜੇਲ੍ਹ ਵਿੱਚ ਹੁੰਦਾ। ਕਾਨੂੰਨ ਸਾਰਿਆਂ ‘ਤੇ ਲਾਗੂ ਕਿਉਂ ਨਹੀਂ ਹੁੰਦਾ?’ ਇਸ ਟਵੀਟ ‘ਤੇ ਕੇਆਰਕੇ ਨੇ ਮੁੰਬਈ ਤੇ ਪੰਜਾਬ ਪੁਲਿਸ ਨੂੰ ਟੈਗ ਕੀਤਾ ਹੈ।
