ਗਣਤੰਤਰ ਦਿਵਸ ‘ਤੇ ਭਾਰਤ ਦੇ ਪਹਿਲੇ ਮੇਟਾਵਰਸ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰਨਗੇ।
1 min read
ਭੰਗੜਾ ਪੌਪ ਪਾਇਨੀਅਰ ਆਪਣੇ ਹਿੱਟ ਨੰਬਰਾਂ ‘ਨਮੋਹ ਨਮੋਹ’, ‘ਜਾਗੋ ਇੰਡੀਆ’ ਪੇਸ਼ ਕਰੇਗਾ ਨਾਲ ਮੈਟਾਵਰਸ `ਤੇ ਆਪਣੇ ਸੁਰਾਂ ਦੀ ਮਹਿਫ਼ਿਲ ਸਜਾਉਣਗੇ। ਇਸੇ ਦੇ ਨਾਲ ਹੀ ਸਮਾਰੋਹ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਿਸ਼ੇਸ਼ ਟਰੈਕ ਵੀ ਸਮਰਪਿਤ ਕਰਨਗੇ।ਬਾਲੀਵੁੱਡ ਤੇ ਪਾਲੀਵੁੱਡ ਗਾਇਕ ਦਲੇਰ ਮਹਿੰਦੀ, ਜਿਨ੍ਹਾਂ ਨੇ ‘ਰੰਗ ਦੇ ਬਸੰਤੀ’, ‘ਦੰਗਲ’ ਅਤੇ ‘ਤੁਨਕ ਤੁਨਕ ਤੁਨ’ ਵਰਗੇ ਟਰੈਕਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਗਣਤੰਤਰ ਦਿਵਸ ‘ਤੇ ਭਾਰਤ ਦੇ ਪਹਿਲੇ ਮੇਟਾਵਰਸ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰਨਗੇ।

ਇੱਕ ਪੀਅਰ-ਟੂ-ਪੀਅਰ ਨੈੱਟਵਰਕ ਦੇ ਆਧਾਰ ‘ਤੇ, ਮੇਟਾਵਰਸ ਕਲਾਕਾਰਾਂ ਨੂੰ ਦੁਨੀਆ ਵਿੱਚ ਕਿਤੇ ਵੀ ਲਾਈਵ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ, ਜਦੋਂ ਕਿ ਦਰਸ਼ਕ ਉਹਨਾਂ ਨੂੰ ਆਪਣੇ ਘਰ ਵਿੱਚ ਆਰਾਮ ਨਾਲ ਬੈਠ ਕੇ ਆਪਣੇ ਟੀਵੀ ਦੀ ਸਕ੍ਰੀਨ `ਤੇ ਦੇਖ ਸਕਦੇ ਹਨ।
ਦਲੇਰ ਮਹਿੰਦੀ ਮੇਟਾਵਰਸ ਵਰਚੁਅਲ ਕੰਸਰਟ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ ਵਰਚੁਅਲ ਪਰਫ਼ਾਰਮੈਂਸ ਦੇਣ ਵਾਲੇ ਕਲਾਕਾਰਾਂ ਵਿੱਚ ਟ੍ਰੈਵਿਸ ਸਕਾਟ, ਜਸਟਿਨ ਬੀਬਰ, ਮਾਰਸ਼ਮੈਲੋ ਅਤੇ ਅਰਿਆਨਾ ਗ੍ਰਾਂਡੇ ਦੇ ਨਾਂਅ ਸ਼ਾਮਲ ਹਨ।
ਈਵੈਂਟ ਦੌਰਾਨ ਚੁਣੇ ਹੋਏ NFTs ਨੂੰ ਵੀ ਲਾਂਚ ਕੀਤਾ ਜਾਵੇਗਾ। Gamitronics, ਇੱਕ ਹੈਦਰਾਬਾਦ-ਅਧਾਰਤ ਗੇਮ ਸਟੂਡੀਓ, ਨੇ ਇਹ ਬਲਾਕਚੇਨ ਸੰਚਾਲਿਤ ਮੇਟਾਵਰਸ ਬਣਾਇਆ ਹੈ ਜੋ ਖੇਡਣ ਯੋਗ NFTs ਦੀ ਪੇਸ਼ਕਸ਼ ਕਰਦਾ ਹੈ।
