January 30, 2023

Aone Punjabi

Nidar, Nipakh, Nawi Soch

ਗਣਤੰਤਰ ਦਿਵਸ ਸਮਾਗਮ ਹੁਣ 24 ਜਨਵਰੀ ਦੀ ਥਾਂ 23 ਜਨਵਰੀ ਤੋਂ ਸ਼ੁਰੂ

1 min read

 ਦੇਸ਼ ਵਿੱਚ ਗਣਤੰਤਰ ਦਿਵਸ ਨਾਲ ਸਬੰਧਤ ਸਾਰੇ ਰੰਗਾਰੰਗ ਪ੍ਰੋਗਰਾਮ ਅਤੇ ਜਸ਼ਨ 24 ਜਨਵਰੀ ਤੋਂ ਸ਼ੁਰੂ ਹੁੰਦੇ ਸਨ ਪਰ ਕੇਂਦਰ ਸਰਕਾਰ ਨੇ 23 ਜਨਵਰੀ ਤੋਂ ਮਨਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, 23 ਜਨਵਰੀ ਨੂੰ ਬਹਾਦਰ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ, ਇਸ ਲਈ ਹੁਣ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੋਂ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ।

 ਗਣਤੰਤਰ ਦਿਵਸ ਦਾ ਸਮਾਗਮ ਹੁਣ ਹਰ ਸਾਲ 23 ਜਨਵਰੀ ਤੋਂ ਸ਼ੁਰੂ ਹੋਵੇਗਾ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਿਲ ਕਰਨ ਲਈ ਇਹ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਪਰਾਕ੍ਰਮ ਦਿਵਸ ਦੇ ਰੂਪ ’ਚ ਮਨਾਉਣ ਦੀ ਸ਼ੁਰੂਆਤ ਕੀਤੀ ਸੀ।

14 ਅਗਸਤ – ਵੰਡ ਦਾ ਭਿਆਨਕ ਯਾਦਗਾਰੀ ਦਿਨ।

31 ਅਕਤੂਬਰ – ਏਕਤਾ ਦਿਵਸ – ਰਾਸ਼ਟਰੀ ਏਕਤਾ ਦਿਵਸ (ਸਰਦਾਰ ਪਟੇਲ ਦਾ ਜਨਮ ਦਿਨ)।

15 ਨਵੰਬਰ – ਜਨਜਾਤੀ ਗੌਰਵ ਦਿਵਸ (ਭਗਵਾਨ ਬਿਰਸਾ ਮੁੰਡਾ ਦਾ ਜਨਮ ਦਿਨ)।

26 ਨਵੰਬਰ – ਸੰਵਿਧਾਨ ਦਿਵਸ।

26 ਦਸੰਬਰ – ਵੀਰ ਬਾਲ ਦਿਵਸ (4 ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ)।

Leave a Reply

Your email address will not be published. Required fields are marked *