ਗਾਇਕਾ ਲਤਾ ਮੰਗੇਸ਼ਕਰ ਅਜੇ ਵੀ ਆਈਸੀਯੂ ਵਾਰਡ ਵਿੱਚ ਹੈ।
1 min read

ਡਾਕਟਰ ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦਾ ਇਲਾਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲਚ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਉਨ੍ਹਾਂ ਨੂੰ ਨਿਮੋਨੀਆ ਦੀ ਸ਼ਿਕਾਇਤ ਵੀ ਹੋਈ ਸੀ।

92 ਸਾਲਾਂ ਇਸ ਨਾਈਟਿੰਗੇਲ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ 11 ਜਨਵਰੀ (ਮੰਗਲਵਾਰ) ਦੀ ਸਵੇਰ ਨੂੰ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਨਿਮੋਨੀਆ ਤੋਂ ਵੀ ਪੀੜਤ ਸੀ। ਕੁਝ ਦਿਨ ਪਹਿਲਾਂ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਦੱਸਿਆ ਸੀ ਕਿ ਲਤਾ ਦੀਦੀ ਕੋਵਿਡ ਨਾਲ ਸੰਕਰਮਿਤ ਹੈ, ਇਸ ਲਈ ਕੋਵਿਡ ਪ੍ਰੋਟੋਕੋਲ ਦੇ ਤਹਿਤ ਅਸੀਂ ਉਨ੍ਹਾਂ ਨੂੰ ਹਸਪਤਾਲ ‘ਚ ਨਹੀਂ ਦੇਖ ਸਕਦੇ।