July 6, 2022

Aone Punjabi

Nidar, Nipakh, Nawi Soch

ਗਿੱਦੜਬਾਹਾ ਦੇ ਪਿੰਡ ਗੁਰੂਸਰ ਸਰਪੰਚ ਦੇ ਭਰਾ ਤੇ ਪੁੱਤ ਨੇ ਨਰੇਗਾ ‘ਚ ਲਾਈਆਂ ਦਿਹਾੜੀਆਂ

1 min read

 ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਵਿਚ ਮਨਰੇਗਾ ਦੇ ਵਿਚ ਵੱਡੀ ਹੇਰਫੇਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ! ਇਸ ਸਬੰਧ ਵਿਚ ਮਜ਼ਦੂਰਾਂ ਨੇ ਟਰਾਂਸਪੋਰਟ ਮੰਤਰੀ ਕੋਲ ਨੂੰ ਧਿਆਨ ਵਿੱਚ ਲਿਆਂਦਾ ਹੈ ਕਿ ਉਨ੍ਹਾਂ ਨੂੰ ਮਨਰੇਗਾ ਦੇ ਕੀਤੇ ਕੰਮ ਦੀ ਮਜ਼ਦੂਰੀ ਨਹੀ ਮਿਲ ਰਹੀ ਜਦਕਿ ਜਰਨਲ ਵਰਗ ਨਾਲ ਸਬੰਧਤ ਵਿਅਕਤੀਆਂ ਦੇ ਕਾਰਡ ਬਣਾ ਕੇ ਗਲਤ ਢੰਗ ਨਾਲ ਉਨ੍ਹਾਂ ਨੂੰ ਘਰ ਬੈਠੇ ਮਜ਼ਦੂਰੀ ਦਿੱਤੀ ਜਾ ਰਹੀ ਹੈ।

ਇਸ ਸਬੰਧ ਵਿਚ ਬੀਡੀਪੀਓ ਗਿੱਦੜਬਾਹਾ ਕੋਲ ਵੀ ਇਸ ਦੀ ਸ਼ਿਕਾਇਤ ਪਹੁੰਚ ਗਈ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਕਾਬਲੇਗੌਰ ਹੈ ਕਿ ਜਿੰਨਾ  ਵਿਅਕਤੀਆਂ ਦੇ ਜੋਬ ਕਾਰਡ ਬਣਾਏ ਹਨ। ਉਹ ਖੁਦ ਕਹਿ ਰਹੇ ਹਨ ਕਿ ਅਸੀ ਤਾਂ ਜੋਬ ਕਾਰਡ ਨਹੀਂ ਬਣਾਏ ਅਤੇ ਨਾ ਹੀ ਅਸੀ ਮਜਦੂਰੀ ਤੇ ਕਦੇ ਗਏ ਹਾਂ।
ਜਾਣਕਾਰੀ ਦਿੰਦਿਆਂ ਸਿਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁੱਤ ਸ਼ਹਿਬਾਜ ਦਾ ਜੋਬ ਕਾਰਡ ਬਿਨਾਂ ਦੱਸੇ ਹੀ ਬਣਾ ਦਿੱਤਾ ਗਿਆ ਅਤੇ ਉਹ ਕਦੇ ਮਜ਼ਦੂਰੀ ਕਰਨ ਹੀ ਨਹੀਂ ਗਿਆ। ਉਨ੍ਹਾਂ ਦੋਸ਼  ਲਾਇਆ ਕਿ ਜੋ ਮਜ਼ਦੂਰੀ ਦੇ ਪੈਸੇ ਆਉਦੇ ਸਨ, ਉਹ ਕਥਿਤ ਤੌਰ ਤੇ ਸਰਪੰਚ ਦਾ ਪੁੱਤਰ ਰਾਜਵੀਰ ਸਿੰਘ ਧੋਖੇ ਨਾ ਏਟੀਐਮ ਰਾਹੀਂ ਕਢਵਾਉੰਦਾ ਰਿਹਾ! ਉਨ੍ਹਾਂ ਦੱਸਿਆ ਕਿ ਜੋ ਸਾਡੀ ਗਲੀ ਬਣੀ ਹੈ, ਉਸ ਦੀ ਲੇਬਰ ਅਸੀ ਇਕੱਠੀ ਕਰਕੇ ਦਿੱਤੀ ਹੈ।

ਇਸੇ ਤਰ੍ਹਾਂ ਬੇਅੰਤ ਸਿੰਘ ਪੁੱਤਰ ਮਲਕੀਤ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਘਰ ਬੈਠੇ ਦਾ ਜੋਬ ਕਾਰਡ ਬਣਾ ਦਿੱਤਾ ਅਤੇ ਉਸਨੇ ਤਾਂ ਜੋਬ ਕਾਰਡ ਵੀ ਕਦੇ ਅਪਲਾਈ ਹੀ ਨਹੀ ਕਰਿਆ ।

ਉਨ੍ਹਾਂ ਦੱਸਿਆ ਕਿ ਮੈਨੂੰ ਪਤਾ ਲੱਗਾ ਹੈ ਕਿ ਮੇਰੀਆਂ  35 ਹਾਜ਼ਰੀਆਂ ਲਾਈਆਂ ਗਈਆਂ ਹਨ, ਜੋ ਗਲਤ ਹਨ ਕਿਉਂਕਿ ਉਹ ਕਦੇ ਕੰਮ ਤੇ ਹੀ ਨਹੀਂ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਦਾ ਮੁੰਡਾ ਉਸਨੂੰ ਕਹਿੰਦਾ ਸੀ ਕਿ ਮਿਸਤਰੀਆਂ ਦੇ ਪੈਸੇ ਤੁਹਾਡੇ ਖਾਤੇ ਪਾਏ ਹਨ ਜੋ ਕਢਵਾ ਕੇ ਖੁਦ ਮੈ ਉਸਨੂੰ ਦਿੱਤੇ  ਹਨ!  ਉਸਦਾ ਕਹਿਣਾ ਸੀ ਕਿ ਉਹ ਗਰੀਬਾਂ ਹੱਕ ਕਦੇ ਨਹੀ ਮਾਰੇਗਾ।

ਇਸੇ ਤਰ੍ਹਾਂ ਸਰਪੰਚ ਦੇ ਨਜ਼ਦੀਕੀ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਮੇਰਾ ਵੀ ਜੋਬ ਕਾਰਡ ਬਣਿਆ ਹੋਇਆ ਅਤੇ ਉਹ ਕਦੇ ਕੰਮ ਤੇ ਨਹੀਂ ਗਿਆ ਅਤੇ ਜੋ ਖਾਤੇ ਵਿਚ ਪੈਸੇ ਆਉਦੇ ਸਨ ,ਉਹ ਖੁਦ ਸਰਪੰਚ ਨੂੰ ਕਢਵਾ ਕੇ ਦਿੰਦੇ ਰਹੇ ਹਨ।

ਕੁਲਦੀਪ ਸਿੰਘ ਨੇ ਫੌਨ ਤੇ ਜਾਣਕਾਰੀ ਦਿੰਦਿਆਂ ਕਿ ਉਨ੍ਹਾਂ ਦਾ ਕਾਰਡ ਬਣਿਆ ਹੈ ਪਰ ਉਹ ਅਤੇ ਉਸਦੀ ਪਤਨੀ ਮਜ਼ਦੂਰੀ ਤੇ ਨਹੀਂ ਗਏ, ਜੋ 33 ਦਿਨ ਦੀ ਮਜ਼ਦੂਰੀ ਦੇ ਪੈਸੇ ਆਏ ਹਨ, ਉਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ।

ਇਸ ਤੋਂ ਇਲਾਵਾ ਜਾਣਕਾਰੀ ਮੁਤਾਬਕ ਸਰਪੰਚ ਦੇ ਨੇੜਲੇ ਜਗਦੀਸ਼ ਸਿੰਘ ਦੇ ਸਾਰੇ ਪਰਿਵਾਰ ਦੇ ਜੋਬ ਕਾਰਡ ਬਣੇ ਹਨ, ਪਰ ਉਹ ਕਦੇ ਕੰਮ ਤੇ ਨਹੀ ਗਏ ਪਰ ਉਕਤ ਪਰਿਵਾਰ ਦੀਆਂ 109  ਦੇ ਕਰੀਬ ਦਿਹਾੜੀਆਂ ਲੱਗੀਆਂ ਹੋਈਆਂ ਹਨ। ਮਜ਼ਦੂਰੀ ਦੇ ਪੈਸੇ ਵੀ ਕਢਵਾਏ ਗਏ ਹਨ! ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਨਰਲ ਵਰਗ ਨਾਲ ਸਬੰਧਤ ਵਿਅਕਤੀਆਂ ਦੀਆਂ ਮਨਰੇਗਾ ਵਿਚ ਘਰ ਬੈਠਿਆ ਦੀਆਂ ਹਾਜ਼ਰੀਆ ਲੱਗ ਰਹੀਆਂ ਹਨ। ਜਾਣਕਾਰੀ ਮੁਤਾਬਕ ਸਰਪੰਚ ਬੇਅੰਤ ਸਿੰਘ  ਦੇ ਬੇਟੇ ਰਾਜਵੀਰ ਸਿੰਘ ਨੇ ਵੀ ਮਨਰੇਗਾ ਵਿਚ 33 ਦਿਨ ਕੰਮ ਕੀਤਾ ਹੈ ਅਤੇ ਸਰਪੰਚ ਦੇ ਭਰਾ ਜਸਵੰਤ ਸਿੰਘ ਨੇ  ਮਨਰੇਗਾ ਵਿਚ ਕੰਮ ਕੀਤਾ ਹੈ ਅਤੇ ਉਸਦੀ ਮਜ਼ਦੂਰੀ ਵੀ ਕਢਵਾਈ ਗਈ ਹੈ!

ਪਿੰਡ ਦੇ ਮਜ਼ਦੂਰ ਮਿੱਠੂ ਸਿੰਘ, ਮੇਜ਼ਰ ਸਿੰਘ ਆਦਿ ਨੇ ਦੱਸਿਆ ਕਿ ਸਰਪੰਚ ਦੇ ਪਰਿਵਾਰ ਦੇ ਮੈਂਬਰਾਂ ਅਤੇ ਉਸਦੇ ਨਜਦੀਕੀਆਂ ਨੇ  ਕਦੇ ਸਾਡੇ ਨਾਲ ਕੰਮ ਨਹੀਂ ਕੀਤਾ!ਉਨ੍ਹਾਂ ਦੱਸਿਆ ਕਿ ਸਾਨੂੰ ਅਪਰੈਲ ਮਹੀਨੇ ਦੀ ਮਜ਼ਦੂਰੀ ਹਾਲੇ ਤੱਕ ਨਹੀ ਮਿਲੀ !

Leave a Reply

Your email address will not be published. Required fields are marked *