July 5, 2022

Aone Punjabi

Nidar, Nipakh, Nawi Soch

ਗੁਰਮੀਤ ਰਾਮ ਰਹੀਮ ਨੂੰ ਹਾਰਡ ਕੋਰ ਕ੍ਰਿਮੀਨਲ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਹਾਈਕੋਰਟ ‘ਚ ਅੱਜ ਬਹਿਸ

1 min read

ਰਾਮ ਰਹੀਮ ਸਿੰਘ, ਜਿਸ ਨੂੰ 2017 ਵਿੱਚ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਈ ਸੀ, ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ sI । ਹਰਿਆਣਾ ਦੇ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਨੇ 8 ਅਕਤੂਬਰ ਨੂੰ ਉਸ ਨੂੰ ਅਤੇ ਚਾਰ ਹੋਰਾਂ ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦੀਲ ਨੂੰ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ।ਕਿਸੇ ਇੱਕ ਪਾਰਟੀ ਨੇ ਰਾਮ ਰਹੀਮ ਦੀ ਫਰਲੋ ਕਰਵਾ ਕੇ ਉਸ ਨੂੰ ਜੇਲ੍ਹ ਤੋ ਬਾਹਰ 21 ਦਿਨਾਂ ਲਈ ਲਿਆਦਾ ਜਿਸਦੇ ਮੱਦੇਨਜ਼ਰ ਪਰ ਹੁਣ ਹਰਿਆਣਾ ਸਰਕਾਰ ਕਹਿਦੀ ਕਿ ਰਾਮ ਰਹੀਮ ਦੋਸ਼ੀ ਨਹੀ ਹੈ ਪਰ ਹੁਣ ਹਰਿਆਣਾ ਸਰਕਾਰ ਇਵੇ ਕਿਉਂ ਕਹਿ ਰਹੀ ਹੈ ਜਦ ਕਿ ਰਾਮ ਰਹੀਮ ਨੇ ਆਪਣੇ ਸਾਰੇ ਦੋਸ਼ ਕਬੂਲ ਕਰ ਲਏ ਸਨ

ਸਾਧਵੀ ਦੇ ਬਲਾਤਕਾਰ ਦਾ ਮਾਮਲਾ
2002 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇੱਕ ਗੁਮਨਾਮ ਪੱਤਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸੰਪਰਦਾ ਨੇ ਦੋ “ਸਾਧਵੀਆਂ” ਦਾ ਜਿਨਸੀ ਸ਼ੋਸ਼ਣ ਕੀਤਾ ਸੀ ਅਤੇ ਗੁਰਮੀਤ ਰਾਮ ਰਹੀਮ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਹਾਈ ਕੋਰਟ ਨੇ ਫਿਰ ਸਿਰਸਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਪੱਤਰ ਵਿੱਚ ਲਾਏ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਪੰਜ ਸਾਲ ਬਾਅਦ 2007 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਡੇਰਾ ਮੁਖੀ ਨੂੰ ਹਾਰਡ ਕੋਰ ਕ੍ਰਿਮੀਨਲ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ‘ਤੇ ਹਰਿਆਣਾ ਸਰਕਾਰ ਸ਼ੁੱਕਰਵਾਰ ਨੂੰ ਹਾਈ ਕੋਰਟ ‘ਚ ਆਪਣਾ ਪੱਖ ਪੇਸ਼ ਕਰੇਗੀ। ਦੱਸ ਦਈਏ ਕਿ ਰਾਮ ਰਹੀਮ ਦੀ ਫਰਲੋ ਪਰਸੋਂ ਯਾਨਿ ਕਿ 27 ਫਰਵਰੀ ਨੂੰ ਪੂਰੀ ਹੋ ਜਾਵੇਗੀ।

ਜਸਟਿਸ ਰਾਜਮੋਹਨ ਸਿੰਘ ਦੀ ਬੈਂਚ ਅੱਗੇ ਡੇਰਾ ਮੁਖੀ ਨੂੰ ਦਿੱਤੀ ਫਰਲੋ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਬੀਤੇ ਦਿਨ ਸ਼ੁਰੂ ਹੋਈ। ਪਟੀਸ਼ਨਕਰਤਾ ਵੱਲੋਂ ਡੇਰਾ ਮੁਖੀ ਨੂੰ ਕੱਟੜ ਅਪਰਾਧੀ ਹੋਣ ਦੀ ਦਲੀਲ ਦਿੱਤੀ ਗਈ ਸੀ, ਜਦਕਿ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਟੀਸ਼ਨਕਰਤਾ ਦੀ ਤਰਫੋਂ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਡੇਰਾ ਮੁਖੀ ਨੂੰ ਸਿਰਫ ਛੋਟੀ ਸਜ਼ਾ ਹੋਈ ਹੈ। ਅਜਿਹੇ ‘ਚ ਉਸ ਨੂੰ ਗਲਤ ਤਰੀਕੇ ਨਾਲ ਫਰਲੋ ਦਿੱਤਾ ਗਿਆ ਹੈ।

Leave a Reply

Your email address will not be published. Required fields are marked *