ਗੁਰਮੀਤ ਰਾਮ ਰਹੀਮ ਨੇ ਤਿੰਨ ਹਫਤਿਆਂ ਦੀ ਪੈਰੋਲ ਦੀ ਮੰਗ ਕੀਤੀ
1 min read

ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ। ਹਾਲ ਹੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੇਰਾ ਸਿਰਸਾ ਨੇ ਬਠਿੰਡਾ ਦੇ ਸਲਾਬਤਪੁਰਾ ‘ਚ ਮੀਟਿੰਗ ਬੁਲਾਈ ਸੀ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਡੇਰਾ ਮੁਖੀ ਪੈਰੋਲ ਮੰਗ ਸਕਦੇ ਹਨ। ਹਾਲਾਂਕਿ ਸਾਧ ਸੰਗਤ ਨੇ ਪੰਜਾਬ ਚੋਣਾਂ ਵਿੱਚ ਸਪੋਰਟ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।ਸੂਬੇ ਦੀਆਂ 117 ਸੀਟਾਂ ‘ਚੋਂ 56 ‘ਤੇ ਡੇਰੇ ਦਾ ਪ੍ਰਭਾਵ ਹੈ। ਇੱਥੋਂ ਦੇ ਉਮੀਦਵਾਰਾਂ ਦੀ ਜਿੱਤ-ਹਾਰ ਵਿੱਚ ਡੇਰਾ ਪੈਰੋਕਾਰਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਹਰਿਆਣਾ ਵਿੱਚ ਵੀ ਡੇਰਾ ਸੱਚਾ ਸੌਦਾ ਨੇ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਇੱਥੇ ਭਾਜਪਾ ਨੇ ਡੇਰੇ ਨੂੰ ਪੂਰਾ ਸਮਰਥਨ ਦਿੱਤਾ ਸੀ। ਜੇਕਰ ਇਸ ਵਾਰ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਇਸ ਦਾ ਪੰਜਾਬ ‘ਚ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
