January 27, 2023

Aone Punjabi

Nidar, Nipakh, Nawi Soch

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਚਾਰ ਦਿਨਾਂ ਬਾਅਦ ਦੁਬਾਰਾ ਜਾਂਚ ਲਈ ਸਿਰਸਾ ਡੇਰੇ ਪੁੱਜੀ Punjab Police ਦੀ ਐੱਸਆਈਟੀ

1 min read

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸ਼ੁੱਕਰਵਾਰ ਸਵੇਰੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਪਹੁੰਚੀ। ਲੁਧਿਆਣਾ ਦੇ ਇੰਸਪੈਕਟਰ ਜਨਰਲ ਪੁਲਿਸ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਟੀਮ ਕਰੀਬ 11 ਵਜੇ ਡੇਰਾ ਸੱਚਾ ਸੌਦਾ ਪਹੁੰਚੀ। ਡੇਰੇ ਦੇ ਸੂਤਰਾਂ ਅਨੁਸਾਰ ਡੇਰੇ ਦੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਪੁੱਛਗਿੱਛ ‘ਚ ਸ਼ਾਮਲ ਹੋਏ। ਐਸਆਈਟੀ ਟੀਮ ਡੇਰੇ ਦੇ ਐਡਮ ਬਲਾਕ ‘ਚ ਡਾਕਟਰ ਨੈਨ ਤੋਂ ਪੁੱਛਗਿੱਛ ਕਰ ਰਹੀ ਹੈ। ਐਸਆਈਟੀ ਦੀ ਟੀਮ ਨਾਲ ਸਿਰਸਾ ਦੇ ਐਸਪੀ ਡਾ. ਅਰਪਿਤ ਜੈਨ ਵੀ ਡੇਰਾ ਸੱਚਾ ਸੌਦਾ ਪੁੱਜੇ। ਸੂਤਰਾਂ ਮੁਤਾਬਕ ਬੇਅਦਬੀ ਮਾਮਲੇ ਦੇ ਨਾਲ-ਨਾਲ ਐੱਸਆਈਟੀ ਇਸ ਮਾਮਲੇ ‘ਚ ਭਗੌੜੇ ਐਲਾਨੇ ਗਏ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਡੇਰੇ ਦੇ ਵਕੀਲ ਵੀ ਮੌਕੇ ‘ਤੇ ਮੌਜੂਦ ਸਨ।

6 ਦਸੰਬਰ ਨੂੰ ਵੀ ਐਸਆਈਟੀ

ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ‘ਚ SIT 6 ਦਸੰਬਰ ਨੂੰ ਵੀ ਡੇਰਾ ਸੱਚਾ ਸੌਦਾ ਆਈ ਸੀ। ਡੇਰੇ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵਿਪਾਸਨਾ ਇੰਸਾ ਤੇ ਡਾਕਟਰ ਪੀਆਰ ਨੈਨ ਤੋਂ ਪੁੱਛਗਿਛ ਕਰਨ ਪਹੁੰਚੇ ਸਨ ਪਰ ਇਹ ਦੋਵੇਂ ਡੇਰੇ ‘ਚ ਨਹੀਂ ਮਿਲ ਸਕੇ। ਡੇਰਾ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਵਿਪਾਸਨਾ ਇਲਾਜ ਲਈ ਡੇਰੇ ਤੋਂ ਬਾਹਰ ਗਈ ਹੈ ਜਦਕਿ ਪੀਆਰ ਨੈਨ ਬਿਮਾਰ ਹਨ। ਐਸਆਈਟੀ ਨੇ ਨੈਨ ਦਾ ਇਲਾਜ ਕਰ ਰਹੇ ਡਾਕਟਰ ਗੌਰਵ ਅਗਰਵਾਲ ਦਾ ਬਿਆਨ ਦਰਜ ਕੀਤਾ। ਉਨ੍ਹਾਂ ਕਿਹਾ ਸੀ ਕਿ ਡਾ: ਨੈਨ ਨੂੰ ਡੇਂਗੂ ਹੈ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ ਜਿਸ ਵਿੱਚ ਹਾਈਕੋਰਟ ਨੇ ਹਦਾਇਤ ਕੀਤੀ ਸੀ ਕਿ SIT ਡੇਰਾ ਸੱਚਾ ਸੌਦਾ ਹੈੱਡਕੁਆਰਟਰ ਪਹੁੰਚ ਕੇ ਡੇਰੇ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ ਨਾਲ ਗੱਲ ਕਰੇ। ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਹੀ ਐਸਆਈਟੀ ਸਿਰਸਾ ਪਹੁੰਚ ਗਈ। ਦੂਜੇ ਪਾਸੇ SIT ਦੇ ਸਿਰਸਾ ਡੇਰੇ ‘ਚ ਪਹੁੰਚਣ ਤੋਂ ਬਾਅਦ ਡੇਰੇ ‘ਚ ਤਰਥੱਲੀ ਮਚ ਗਈ। ਸਵੇਰੇ ਨਾਮਚਰਚਾ ‘ਚ ਵੱਡੀ ਗਿਣਤੀ ਵਿੱਚ ਡੇਰਾ ਸਮਰਥਕ ਇਕੱਠੇ ਹੋਏ

Leave a Reply

Your email address will not be published. Required fields are marked *