August 18, 2022

Aone Punjabi

Nidar, Nipakh, Nawi Soch

ਗੈਗਸਟਰ ਵਾਦ ਖਤਮ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਕਰੇ ਜਾਰੀ।

1 min read

ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਦੇ ਮੂਡ ‘ਚ ਆ ਗਈ ਹੈ. ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਖਿਲਾਫ ਨਵੇਂ ਹੁਕਮ ਸੁਣਾਏ ਨੇ. ਜਿਸ ‘ਚ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ

ਗੈਗਸਟਰ ਵਾਦ ਖਤਮ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਕਰੇ ਜਾਰੀ।ਪੰਜਾਬ ਦੇ ਵਿੱਚ ਦਿਨੋ ਦਿਨ ਵਾਰਦਾਤਾ ਹਰ ਰੋਜ ਹੁੰਦੀਆ ਜਾ ਰਿਹਾ ਹੈ ਜਿਸ ਸਦੇ ਮੱਦੇਨਜਰ ਹੁਣ ਭਗਵੰਤ ਮਾਨ ਨੇ ਨਵੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਹੁਣ ਪੰਜਾਬ ਦੇ ਵਿੱਚ ਕਿਸੇ ਵੀ ਤਰਾ ਦੇ ਹਮਲੇ ਨਹੀ ਹੋਣਗੇ।ਉਹਨਾ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਇਸ ਕੰਮ ਨੂੰ ਅਣਜਾਮ ਦੇ ਰਹੇ ਹਨ।ਮਾਨ ਸਰਕਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ।ਮਾਨ ਨੇ ਕਿਹਾ ਕਿ ਕਾਨੂਂ ਵਿਵਸਥਾ ਨੂੰ ਲੈ ਕੇ ਬਹੁਤ ਸਵਾਲ ਉੱਠ ਰਹੇ ਹਨ।ਜਿਸ ਕਾਰਨ ਮਾਨ ਨੇ ssp ਨਾਲ ਮੁਲਾਕਾਤ ਕਰੀ ਉਹਨਾ ਨੂੰ ਕਿਹਾ ਗਿਆ ਕਿ ਇਹਨਾ ਤੇ ਸਖਤ ਕਾਰਵਾਈ ਕੀਤੀ ਜਾਵੇ।ਮਾਨ ਸਰਕਾਰ ਨੇ ਸਸਪ ਨੂੰ ਇਹ ਵੀ ਹਦਾਇਤ ਦਿੱਤੀ ਕਿ ਕਿਸੇ ਵੀ ਤਰੀਕੇ ਨਾਲ ਕੋਈ ਵੀ ਕਰੇਪਸ਼ਨ ਨਾ ਹੋਏ।ਜੇਕਰ ਕਾਰੇਪਸ਼ਨ ਹੁੰਦੀ ਨਜ਼ਰ ਆਉਦੀ ਹੈ ਤਾ ਉਹ ਸਿੱਧੇ ਤੌਰ ਤੇ ssp ਦੇ ਉੱਪਰ ਇਲਜ਼ਾਮ ਲੱਗੇਗਾ। ਉਹਨਾ ਇਹ ਵੀ ਕਿਹਾ ਕਿ ਕਿਸੇ ਵ ਿਲੀਡਰ ਦੇ ਹੇਠਾ ਕੰਮ ਨਾ ਕੀਤਾ ਜਾਵੇ।ਜੋ ਗੈਗਸਟਰ ਘੁੰਮ ਰਹੇ ਉਹਨਾ ਤੇ ਕੰਟਰੋਲ ਕੀਤਾ ਜਾਵੇ ਤੇ ਨਾਲ ਹੀ ਕਿਸੇ ਤੇ ਝੂਠਾ ਪਰਚਾ ਨਾ ਦਰਜ਼ ਕੀਤਾ ਜਾਵੇ।ਬਿਨਾ ਕਿਸੇ ਸਬੂਤ ਗਵਾਅ ਦੇ ਕੋਈ ਵੀ ਪਰਚਾ ਨਹੀ ਹੋਣਾ ਚਾਹੀਦਾ ਹੈ।
ਪਿਛਲੇ ਕਈ ਦਿਨਾ ਤੋ ਗੈਗਸਟਰਾ ਵੱਲੋ ਘਟਨਾਵਾ ਨੂੰ ੳਣਜਾਮ ਦਿੱਤਾ ਜਾ ਰਿਹਾ ਹੈ ਬੀਤੇ ਦਿਨੀ ਕਬੱਡੀ ਖਿਡਾਰੀ ਸੰਦੀਪ ਨੰਗਲੀਆ ਦਾ ਸ਼ਰੇਆਮ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋ ਬਾਅਦ ਪੰਜਾਬੀ ਗਾਇਕ ਮਨਕਿਰਤ ਔਲਖ ਨੂੰ ਮਾਰਨ ਦੀਆ ਧਮਕਿਆ ਮਿਲ ਰਹੀਆ ਹਨ।ਮੋਗਾ ਚ 2 ਅਪ੍ਰੈਲ ਨੂੰ ਇੱਕ ਵਿਅਕਤੀ ਨੂੰ ਗੋਲੀਆ ਮਾਰ ਦਿੱਤੀਆ ਗਿਆ ਜਿਸ ਚ ਵਿਰੋਧੀ ਪਾਰਟੀਆ ਨੇ ਸਵਾਲ ਚੁੱਕੇ ਸਨ ਕਿ ਮਾਨ ਸਰਕਾਰ ਆੳਦੇ ਹੀ ਪੰਜਾਬ ਚ ਵਾਰਦਾਤਾ ਹੋਣੀਆ ਸ਼ੁਰੂ ਹੋ ਗਿਆ ਹਨ।

Leave a Reply

Your email address will not be published. Required fields are marked *