July 6, 2022

Aone Punjabi

Nidar, Nipakh, Nawi Soch

ਗੈਸਟ ਫੈਕਲਟੀ ਲੈਕਚਰਾਰਾਂ ‘ਚ ਸਰਕਾਰ ਖ਼ਿਲਾਫ਼ ਰੋਸ

1 min read

ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ‘ਚ ਗੈਸਟ ਫੈਕਲਟੀ ਲੈਕਚਰਾਰਾਂ ਨੇ ਪੰਜਾਬ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹੋਂਦ ਨੂੰ ਬਚਾਈ ਬੈਠੇ ਲੈਕਚਰਾਰਾਂ ਨੂੰ ਸੂਬਾ ਸਰਕਾਰ ਦੇ ਨਾਦਰ ਸ਼ਾਹੀ ਭਰਤੀ ਦੇ ਫਰਮਾਨ ਨੇ ਖੁਦਕੁਸ਼ੀਆ ਦੇ ਰਾਹ ਚੱਲਣ ਲਈ ਮਜ਼ਬੂਰ ਕਰ ਦੇਣਾ ਹੈ। ਪੋ੍ਫੈਸਰ ਸਿਮਰਨਜੀਤ ਕੌਰ ਅਤੇ ਸੰਦੀਪ ਨੇ ਦੱਸਿਆ ਕਿ ਉਹ ਬਹੁਤ ਲੰਬੇ ਸਮੇਂ ਤੋਂ ਇਨਾਂ੍ਹ ਕਾਲਜਾਂ ‘ਚ ਦਰਜ਼ਾ ਚਾਰ ਕਰਮਚਾਰੀਆਂ ਨਾਲੋਂ ਵੀ ਘੱਟ ਤਨਖਾਹ ਉਪਰ ਕੰਮ ਕਰਦੇ ਆ ਰਹੇ ਹਨ ਅਸੀ ਨਾ ਕੇਵਲ ਇਨਾਂ੍ਹ ਕਾਲਜਾਂ ਦੀ ਹੋਂਦ ਨੂੰ ਬਚਾਕੇ ਰੱਖਿਆ ਸਗੋਂ 100 ਫੀਸਦੀ ਨਤੀਜੇ ਵੀ ਦਿੱਤੇ ਹਨ। ਉਨਾਂ੍ਹ ਕਿਹਾ ਕਿ ਅਸੀਂ ਆਪਣੀ ਜਿੰਦਗੀ ਦਾ ਸੁਨਹਿਰੀ ਸਮਾ ਸਰਕਾਰੀ ਕਾਲਜ ਨੂੰ ਦਿੱਤਾ ਹੈ ਅੱਜ ਬਹੁਤ ਸਾਰੇ ਪੋ੍ਫੈਸਰ ਵੱਖ ਵੱਖ ਵਿਸ਼ਿਆ ਵਿੱਚ ਪੀਐੱਚਡੀ ਕਰ ਰਹੇ ਹਨ ਅਤੇ ਬਹੁਤ ਸਾਰੇ ਅਧਿਆਪਕ ਪੁਸਤਕਾਂ ਲਿਖਣ ਅਤੇ ਖੋਜ਼ ਦਾ ਕੰਮ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਅਤੇ ਉਚੇਰੀ ਸਿੱਖਿਆ ਨੂੰ ਨਵੀ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕੇ ਪਰ ਪੰਜਾਬ ਸਰਕਾਰ ਨੇ ਸਾਡੀਆਂ ਸੇਵਾਵਾਂ ਦਾ ਮੁੱਲ ਕੀ ਪਾਉਣਾ ਸੀ ਸਗੋਂ ਸਾਨੂੰ ਬੇਰੁਜ਼ਗਾਰ ਕਰਕੇ ਸਾਡੇ ਪਰਿਵਾਰਾਂ ਨੂੰ ਭੁੱਖੇ ਮਾਰਨ ਦੀ ਨੀਤੀ ਬਣਾ ਦਿੱਤੀ ਹੈ। ਸਮੂਹ ਫੈਕਲਟੀ ਮੈਂਬਰਜ ਨੇ ਮੁੱਖ ਮੰਤਰੀ ਪੰਜਾਬ, ਉਚੇਰੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਦਰਦ ਭਰੀ ਅਪੀਲ ਕੀਤੀ ਹੈ ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਖੁਦਕੁਸ਼ੀਆ ਦੇ ਰਾਹ ਨਾ ਤੋਰਿਆ ਜਾਵੇ। ਇਸ ਮੌਕੇ ਦਲਜੀਤ ਸਿੰਘ, ਪਰਮਿੰਦਰ ਕੌਰ ਧਾਲੀਵਾਲ, ਨੀਤੂ ਸ਼ਰਮਾ, ਰਾਜਵੀਰ ਕੌਰ, ਮਨਪ੍ਰਰੀਤ ਕੌਰ, ਚਮਕੌਰ ਸਿੰਘ, ਪ੍ਰਭਜੀਤ ਕੌਰ ਭਰੂਰ ਤੋ ਿਇਲਾਵਾ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *