ਚਰਨਜੀਤ ਸਿੰਘ ਚੰਨੀ ਦੇ ਭਤੀਜੇ ਹਨੀ ਸਿੰਘ ਦੀ ਜੇਲ ਚ ਵਿਗੜੀ ਹਾਲਤ
1 min read
ਚਰਨਜੀਤ ਸਿੰਘ ਚੰਨੀ ਦੇ ਭਤੀਜੇ ਹਨੀ ਸਿੰਘ ਨੂੰ ਬੀਤੇ ਦਿਨਾ ਚ ਈ.ਢੀ. ਦੀ ਰੇਡ ਪਈ ਤੇ ਉਸਦੇ ਭਤੀਜੇ ਹਨੀ ਸਿੰੰਘ ਤੇ ਰੇਤ ਮਾਈਨਿੰਗ ਦਾ ਤੇ ਲੁਧਿਆਾਣਾ ਚ ਈ.ਡੀ ਦੀ ਰੇਡ ਪੈਣ ਕਰਕੇ ਚੰਨੀ ਦੇ ਭਤੀਜੇ ਤੋ6 ਕਰੋੜ ਰੁਪਇਆ ਮਿਲੇ ਸੀ ।ਜਦ ਕਿ ਦੋ ਕਰੋੜ ਉਨਾ ਦੇ ਹੀ ਕਰੀਬੀ ਸੰਦੀਪ ਸਿੰਘ ਦੇ ਕੋਲੋ ਬਰਾਮਦ ਕੀਤੇ ਗਏ ਸੀ।ਫਿਰ ਉਸ ਤੋ ਪੁੱਛਗਿੱਛ ਕੀਤੀ ਗਈ ਜਿਸ ਚ ਉਸਨੇ ਆਪਣੇ ਸਾਰੇ ਗੁਣਾਅ ਕਬੂਲ ਕਰ ਲਏ ਸੀ ਪਰ ਹੁਣ ਅਚਾਨਕ ਉਸਦੀ ਸਿਹਤ ਵਿਗੜਣ ਦੀ ਗੱਲ ਸਾਹਮਣੇ ਆ ਰਹੀ ਹੈ, ਭੁਪਿੰਦਰ ਸਿੰਘ ਹਨੀ ਜੋ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਹਨੀ ਦੀ ਤਬੀਅਤ ਐਤਵਾਰ ਸਵੇਰੇ ਖ਼ਰਾਬ ਹੋ ਗਈ ਸੀ ਜਿਸ ਕਰਕੇ ਹਨੀ ਨੂੰ ਕਪੂਰਥਲਾ ਸਿਵਲ ਹਸਪਤਾਲ ਭੇਜਿਆ ਗਿਆ ਸੀ ਪਰ ਉੱਥੇ ਅਚਾਨਕ ਹਨੀ ਦਾ ਬਲੱਡ ਪ੍ਰੈਸ਼ਰ ਬਹੁਤ ਵਧ ਗਿਆ ਸੀ ਅਤੇ ਦਿਲ ਵਿੱਚ ਦਰਦ ਮਹਿਸੂਸ ਕਰ ਰਿਹਾ ਸੀ ਜਿਸ ਕਰਕੇ ਕਪੂਰਥਲਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਸੀ, ਉੱਥੇ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦਿਲ ਦਾ ਚੈੱਕਅਪ ਕਰਵਾਉਣ ਲਈ ਕਿਹਾ ਸੀ ਅਤੇ ਅੱਜ ਹਨੀ ਨੂੰ ਇੱਕ ਟੈਸਟ ਸੰਬੰਧੀ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਹਾਰਟ ਦੀ ਦਿੱਕਤ ਪਹਿਲਾਂ ਵੀ ਆਈ ਸੀ। ਅਤੇ ਕਪੂਰਥਲਾ ਸਿਵਲ ਹਸਪਤਾਲ ਦੇ ਸੀਨੀਅਰ ਡਾ. SMO ਸਨਦੀਪ ਧਵਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਮਰੀਜ਼ ਦੀ ECG ‘ਚ ਕੁੱਝ ਦਿਕਤਾਂ ਹਨ।