ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਪ੍ਰਸ਼ਾਸਨ ਵਲੋਂ ਪ੍ਰਵਾਨਗੀ ਨਹੀਂ ਮਿਲੀ ਹੈ।
1 min read
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ 14 ਫਰਵਰੀ ਨੂੰ ਜਲੰਧਰ ਤੇ ਫਿਰ ਪਠਾਨਕੋਟ ਤੇ ਫਾਜ਼ਿਲਕਾ ‘ਚ ਚੋਣ ਰੈਲੀਆਂ ਕਰਨਗੇ। ਇਸ ਲਈ ਪੀਐੱਮ ਮੋਦੀ ਅੱਜ ਜਲੰਧਰ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਨੋ ਫਲਾਈ ਜ਼ੋਨ ਬਣਾਇਆ ਗਿਆ ਹੈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ 14 ਫਰਵਰੀ ਨੂੰ ਹੁਸ਼ਿਆਰਪੁਰ ਵਿਖੇ ਚੋਣ ਰੈਲੀ ਲਈ ਪੰਜਾਬ ਪਹੁੰਚ ਗਏ ਹਨ ਤੇ ਉਹ ਥੋੜ੍ਹੀ ਦੇਰ ‘ਚ ਹੁਸ਼ਿਆਰਪੁਰ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਚੰਨੀ ਪਿਛਲੇ ਇਕ ਘੰਟੇ ਤੋਂ ਹੈਲੀਕਾਪਟਰ ਉੱਡਣ ਦੀ ਪ੍ਰਵਾਨਗੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਸ਼ਾਇਦ ਉਨ੍ਹਾਂ ਨੇ ਹੁਸ਼ਿਆਰਪੁਰ ‘ਚ ਰਾਹੁਲ ਦੀ ਰੈਲੀ ‘ਚ ਸ਼ਾਮਲ ਹੋਣ ਜਾਣਾ ਹੈ।
