May 11, 2021

Aone Punjabi

Nidar, Nipakh, Nawi Soch

ਚਲਦੀ ਟ੍ਰੇਨ ’ਚੋਂ ਡੇਢ ਸਾਲ ਦੀ ਬੱਚੀ ਡਿੱਗੀ, ਦੋ ਘੰਟੇ ਬਾਅਦ ਸਲਾਮਤ ਲੱਭੀ

1 min read

ਅ੍ਰੰਮਿਤਸਰ ਤੋਂ ਮਹਾਰਾਸ਼ਟਰ ਲਈ ਜਾ ਰਹੀ ਪੱਛਿਮ ਐਕਸਪ੍ਰੈਸ ਟ੍ਰੇਨ ’ਚੋਂ ਵੀਰਵਾਰ ਨੂੰ ਇੱਕ ਡੇਢ ਸਾਲ ਦੀ ਮਾਸੂਮ ਬੱਚੀ ਟ੍ਰੇਨ ਦੀ ਐਮਰਜੇਂਸੀ ਖਿੜਕੀ ਵਿੱਚੋਂ ਬਾਹਰ ਡਿੱਗ ਗਈ। ਸਮਰਾਲਾ ਨੇੜੇ ਵਾਪਰੇ ਇਸ ਹਾਦਸੇ ਦਾ ਪਤਾ ਲੱਗਦੇ ਹੀ ਬੱਚੀ ਦੀ ਮਾਂ ਸਮੇਤ ਟ੍ਰੇਨ ਵਿੱਚ ਸਫ਼ਰ ਕਰ ਰਹੇ ਬਾਕੀ ਮੁਸਾਫ਼ਰਾਂ ਦੇ ਵੀ ਹੋਸ਼ ਉੱਡ ਗਏ। ਜਿਸ ਵੇਲੇ ਬੱਚੀ ਟ੍ਰੇਨ ਵਿੱਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਬੱਚੀ ਨੂੰ ਆਪਣੇ ਦੋ ਹੋਰ ਛੋਟੇ ਬੱਚਿਆਂ ਸਮੇਤ ਸੀਟ ’ਤੇ ਛਡ ਕੇ ਬਾਸ਼ਰੂਮ ਲਈ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਬੇਟੀ ਨੇ ਮਾਂ ਨੂੰ ਦੱਸਿਆ ਕਿ ਛੋਟੀ ਬੱਚੀ ਜਿਸ ਦਾ ਨਾਂ ਮਾਹਿਰਾ ਹੈ, ਖਿੜਕੀ ਵਿੱਚੋਂ ਬਾਹਡ ਡਿੱਗ ਗਈ ਹੈ। ਇਹ ਪਤਾ ਚਲਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਬਾਕੀ ਮੁਸਾਫ਼ਰਾਂ ਦੀ ਮੱਦਦ ਨਾਲ ਬੜੀ ਮੁਸ਼ਕਲ ਟ੍ਰੇਨ ਨੂੰ ਕਈ ਕਿਲੋਮੀਟਰ ਅੱਗੇ ਜਾਕੇ ਰੋਕਿਆ ਗਿਆ।   
                  ਘਟਨਾ ਦਾ ਪਤਾ ਲੱਗਦੇ ਹੀ ਟ੍ਰੇਨ ਦੇ ਸੁਰੱਖਿਆ ਸਟਾਫ਼ ਸਮੇਤ ਸਾਰੇ ਹੀ ਮੁਸਾਫ਼ਰ ਬੱਚੀ ਦੀ ਭਾਲ ਵਿੱਚ ਜੁੱਟ ਗਏ ਅਤੇ ਕਰੀਬ ਦੋ ਘੰਟੇ ਬਾਅਦ ਇਸ ਬੱਚੀ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਰੀਬ 3 ਕਿਲੋਮੀਟਰ ਪਿੱਛੇ ਰੇਲਵੇ ਪੱਟੜੀ ਨੇੜੇ ਖੇਤਾਂ ਵਿੱਚ ਡਿੱਗੀ ਪਈ ਨੂੰ ਲੱਭ ਲਿਆ ਗਿਆ। ਤੁਰੰਤ ਬੱਚੀ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਬੱਚੀ ਦੇ ਲੱਗੀਆਂ ਮਾਮੂਲੀ ਸੱਟਾਂ ਦਾ ਇਲਾਜ਼ ਚੱਲ ਰਿਹਾ ਹੈ।

  ਓਧਰ ਰੇਲਵੇ ਦੇ ਅਧਿਕਾਰੀ ਦਿਨੇਸ਼ ਗਲਹੋਤਰਾ ਨੇ ਦੱਸਿਆ ਕਿ ਇਹ ਔਰਤ ਵਿਸ਼ਾਲੀ ਸ਼ਰਮਾ ਆਪਣੇ ਤਿੰਨ ਮਾਸੂਮ ਬੱਚਿਆਂ ਨਾਲ ਫਗਵਾੜਾ ਤੋਂ ਟ੍ਰੇਨ ਵਿੱਚ ਬੈਠੀ ਸੀ ਅਤੇ ਇਨਾਂ ਦੀਆਂ ਮੁੰਬਈ ਤੱਕ ਟਿਕਟਾਂ ਬੁੱਕ ਸਨ। ਸਮਰਾਲਾ ਰੇਲਵੇ ਸਟੇਸ਼ਨ ਲੰਘਦੇ ਹੀ ਸਿਵਾਲੀ ਸ਼ਰਮਾ ਨੂੰ ਪਤਾ ਚੱਲਿਆ ਕਿ ਉਸ ਦੀ ਡੇਢ ਸਾਲ ਦੀ ਬੱਚੀ ਮਾਹਿਰਾ ਸ਼ਰਮਾ ਟ੍ਰੇਨ ਦੀ ਐਮਰਜੇਂਸੀ ਖਿੜਕੀ ਰਾਹੀ ਬਾਹਡ ਡਿੱਗ ਗਈ ਹੈ। ਟ੍ਰੇਨ ਰੋਕ ਕੇ ਬੱਚੀ ਨੂੰ ਕਰੀਬ ਦੋ ਘੰਟੇ ਬਾਅਦ ਸਲਾਮਤ ਭਾਲ ਲਿਆ ਗਿਆ। ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ ਟ੍ਰੇਨ ਨੂੰ ਕਰੀਬ ਦ�

Leave a Reply

Your email address will not be published. Required fields are marked *