July 6, 2022

Aone Punjabi

Nidar, Nipakh, Nawi Soch

ਚਿਹਰੇ ’ਤੇ ਜੰਗ ’ਚ ਕਾਂਗਰਸ ਤੇ ਰਾਵਤ ਆਹਮੋ-ਸਾਹਮਣੇ, ਰਾਹੁਲ ਗਾਂਧੀ ਦੇ ਨਾਂ ‘ਤੇ ਸਮੂਹਿਕ ਲੀਡਰਸ਼ਿਪ ’ਚ ਚੋਣ ਲੜ ਰਹੀ ਕਾਂਗਰਸ

1 min read

ਕਾਂਗਰਸ 2022 ਦੀ ਚੋਣ ’ਚ ਕਿਸੇ ਖਾਸ ਚਿਹਰੇ ’ਤੇ ਦਾਅ ਨਹੀਂ ਖੇਡੇਗੀ, ਪਰ ਇਹ ਮੁੱਦਾ ਪਾਰਟੀ ’ਚ ਖਿੱਚੋਤਾਣ ਬਰਕਰਾਰ ਰੱਖਣ ਜਾ ਰਹੀ ਹੈ। ਚੋਣ ਮੁਹਿੰਮ ਨੂੰ ਰਫ਼ਤਾਰ ਦੇਣ ਆਏ ਪਾਰਟੀ ਦੇ ਕੇਂਦਰੀ ਆਗੂਆਂ ਦੇ ਇਸ ਮਾਮਲੇ ’ਚ ਹਾਈਕਮਾਨ ਦਾ ਰੁਖ਼ ਦੁਬਾਰਾ ਸਾਫ਼ ਕਰਦੇ ਹੀ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਹਰੀਸ਼ ਰਾਵਤ ਨੇ ਵੀ ਜਵਾਬੀ ਦਾਅ ਚੱਲਣ ’ਚ ਦੇਰ ਨਹੀਂ ਕੀਤੀ। ਚੋਣ ਮੁਹਿੰਮ ਕਮੇਟੀ ਦੀ ਕਮਾਨ ਤੇ ਫਿਰ ਚੋਣਾਂ ਤੋਂ ਪਹਿਲਾਂ ਸਰਵੇਖਣ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ’ਚ ਅੱਗੇ ਰੱਖਣ ਦੀ ਆਪਣੀ ਇੱਛਾ ਖੁੱਲ੍ਹ ਕੇ ਜਾਹਿਰ ਕਰ ਦਿੱਤੀ।

ਉੱਤਰਾਖੰਡ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਬਹੁਤ ਚੌਕਸ ਹੈ। 2016 ’ਚ ਪਹਿਲਾਂ ਵੱਡੀ ਟੁੱਟ ਤੇ ਫਿਰ 2007 ’ਚ ਵੱਡੀ ਹਾਰ ਦਾ ਸਾਹਮਣਾ ਕਰ ਚੁੱਕੀ ਕਾਂਗਰਸ 2022 ’ਚ ਹੋਣ ਵਾਲੀਆਂ ਚੋਣਾਂ ’ਚ ਬਹੁਤ ਸੰਭਲੇ ਅੰਦਾਜ਼ ’ਚ ਕਦਮ ਚੁੱਕ ਕੇ ਅੱਗੇ ਵੱਧ ਰਹੀ ਹੈ। ਇਸ ਚੋਣ ’ਚ ਪਾਰਟੀ ਸਾਰਿਆਂ ਦਾ ਸਹਿਯੋਗ ਲੈ ਕੇ ਅੱਗੇ ਵਧਣ ਦੀ ਆਪਣੀ ਮਨਸ਼ਾ ਸਾਫ਼ ਕਰ ਚੁੱਕੀ ਹੈ। ਪਾਰਟੀ ’ਚ ਖਿੱਚੋਤਾਣ ਨੂੰ ਰੋਕਣ ਤੇ ਇਕਜੁੱਟ ਹੋ ਕੇ ਚੋਣਾਂ ਵਿਚ ਜਾਣ ਦੀ ਰਣਨੀਤੀ ਦੇ ਤਹਿਤ ਹੀ ਪਾਰਟੀ ਸਮੂਹਿਕ ਲੀਡਰਸ਼ਿਪ ’ਚ ਚੋਣ ਲਡ਼ਨ ’ਤੇ ਜ਼ੋਰ ਦੇ ਰਹੀ ਹੈ।ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਤੋਂ ਲੈ ਕੇ ਪਾਰਟੀ ਦੇ ਕੇਂਦਰੀ ਆਗੂ ਸਮੂਹਿਕ ਲੀਡਰਸ਼ਿਪ ’ਚ ਚੋਣ ਲਡ਼ਨ ਦੀ ਪਾਰਟੀ ਦੀ ਮਨਸ਼ਾ ਸਾਫ਼ ਕਰ ਚੁੱਕੇ ਹਨ। ਪਾਰਟੀ ਦੇ ਇਸ ਆਤਮ-ਵਿਸ਼ਵਾਸ ’ਚ 16 ਦਸੰਬਰ ਤੋਂ ਬਾਅਦ ਹੋਰ ਵਾਧਾ ਹੋਇਆ ਹੈ। ਰੈਲੀ ’ਚ ਭੀਡ਼ ਇਕੱਠੀ ਕਰਨ ’ਚ ਕਾਮਯਾਬ ਰਹੀ ਪਾਰਟੀ ਦੇ ਕੇਂਦਰੀ ਆਗੂ ਹੁਣ ਖੁੱਲ੍ਹ ਕੇ ਬੋਲ ਰਹੇ ਹਨ ਕਿ ਸੂਬੇ ’ਚ ਵਿਧਾਨ ਸਭਾ ਚੋਣ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਂ ’ਤੇ ਤੇ ਸਮੂਹਿਕ ਲੀਡਰਸ਼ਿਪ ’ਚ ਲਡ਼ੀ ਜਾਵੇਗੀ। ਹਾਲਾਂਕਿ ਸੂਬੇ ’ਚ ਪਾਰਟੀ ਦੀ ਚੋਣ ਮੁਹਿੰਮ ਦੀ ਵਾਗਡੋਰ ਸੰਭਾਲ ਰਹੇ ਤੇ ਪੂਰੇ ਸੂਬੇ ’ਚ ਚੋਣ ਪ੍ਰਚਾਰ ’ਚ ਤਾਕਤ ਲਗਾ ਰਹੇ ਹਰੀਸ਼ ਰਾਵਤ ਕਈ ਵਾਰੀ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕਰਨ ਦੀ ਪੈਰਵੀ ਕਰ ਚੁੱਕੇ ਹਨ।ਸੂਬੇ ’ਚ ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਪ੍ਰਧਾਨ ਅਵਿਨਾਸ਼ ਪਾਂਡੇ ਕਹਿ ਰਹੇ ਹਨ ਕਿ ਰਾਹੂਲ ਦੇ ਨਾਂ ਤੇ ਸਮੂਹਿਕ ਲੀਡਰਸ਼ਿਪ ’ਚ ਚੋਣ ਲਡ਼ੀ ਜਾਵੇਗੀ। ਉਨ੍ਹਾਂ ਦੀ ਇਸ ਟਿੱਪਣੀ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਤੇ ਉਨ੍ਹਾਂ ਦੇ ਸਮਰਥਕ ਪਰੇਸ਼ਾਨ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਹੀ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇੰਟਰਨੈੱਟ ਮੀਡੀਆ ’ਤੇ ਆਪਣੀ ਪੋਸਟ ’ਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਉਨ੍ਹਾਂ ਨੂੰ ਅੱਗੇ ਕੀਤੇ ਜਾਣ ਦੀ ਇੱਛਾ ਜਾਹਿਰ ਕਰ ਦਿੱਤੀ। ਇਸ ਲਈ ਉਹ ਪਹਿਲਾਂ ਚੋਣ ਮੁਹਿੰਮ ਕਮੇਟੀ ਦੀ ਕਮਾਨ ਸੌਂਪੇ ਜਾਣ ਦਾ ਹਵਾਲਾ ਦਿੰਦੇ ਰਹੇ ਹਨ। ਹੁਣ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਕ ਸਰਵੇਖਣ ਦਾ ਹਵਾਲਾ ਦਿੱਤਾ ਹੈ।

Leave a Reply

Your email address will not be published. Required fields are marked *