ਚੋਣਾਂ 2022
1 min read
ਪੰਜਾਬ 117 ਵਿਧਾਨ ਸਭਾ ਸੀਟਾਂ ਵਾਲਾ ਸੂਬਾ ਹੈ, ਜਿੱਥੇ 23 ਜ਼ਿਲ੍ਹੇ ਹਨ। ਇਸ ਵੇਲੇ ਇੱਥੇ 15ਵੀਂ ਵਿਧਾਨ ਸਭਾ ਹੋਂਦ ਵਿੱਚ ਹੈ, ਜਿਸ ਦਾ ਗਠਨ 16 ਮਾਰਚ 2017 ਨੂੰ ਕੀਤਾ ਗਿਆ ਸੀ। ਰਾਜ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ, ਜਿਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਮੌਜੂਦਾ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਹ ਕਾਂਗਰਸ ਦੇ ਦੂਜੇ ਮੁੱਖ ਮੰਤਰੀ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਸਾਲ 2017 ਵਿੱਚ ਇੱਕੋ ਪੜਾਅ ਵਿੱਚ ਹੋਈਆਂ ਸਨ, ਜਿਸ ਵਿੱਚ ਕੁੱਲ 77.20% ਮਤਦਾਨ ਹੋਇਆ ਸੀ। ਇਸ ਚੋਣ ਵਿੱਚ ਕਾਂਗਰਸ ਨੂੰ ਕੁੱਲ 77, ਆਮ ਆਦਮੀ ਪਾਰਟੀ ਨੂੰ 20, ਸ਼੍ਰੋਮਣੀ ਅਕਾਲੀ ਦਲ ਨੂੰ 15, ਭਾਜਪਾ ਨੂੰ 3 ਅਤੇ ਲੋਕ ਇਨਸਾਫ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਸਨ।
ਪਿਛਲੇ ਕਈ ਸਾਲਾ ਤੋ ਕਾਗਰਸ ਸਰਕਾਰ ਆ ਰਹੀ ਆ ਲੋਕਾਂ ਹੁਣ ਪੂਰੀ ਤਰਾ ਆਪਣਾ ਮਨ ਬਦਲ ਲਿਆ ਹੈ ਕਿਉਕਿ ਉਨਾ ਨੇ ਹੁਣ ਤੱਕ ਸਭ ਨੂੰ ਦੇਖ ਲਿਆਂ ਹੈ ਜੇ ਗੱਲ ਕਰਿਏ ਕੈਪਟਨ ਸਰਕਾਰ ਦੀ ਤਾ ਹੁਣ ਤੱਕ ਉਨਾ ਲੋਕਾ ਨਾਲ ਝੂਠੇ ਵਾਅਦੇ ਹੀ ਕਰੇ ਕਿਹਦੇ ਰਹੇ ਪੜੇ ਲਿਖੇ ਨੌਜਵਾਨਾ ਨੂੰ ਨੌਕਰੀਆ ਦਿੱਤੀਆ ਜਾਣਗੀਆ ਤੇ ਦੂਜੇ ਪਾਸੇ ਹਰ ਘਰ ਸਮਾਰਟ ਫੋਨ ਦਿੱਤੇ ਜਾਣਗੇ ਪਰ ਉਨਾ ਹਜੇ ਤੱਕ ਅਜਿਹਾ ਨਹੀ ਕਰਿਆ ਸਿਰਫ ਲੋਕਾ ਨੂੰ ਗੁਮਰਾਹ ਕਰ ਰਹੇ ਸੀ ਜਿਸ ਤੋ ਜਨਤਾ ਨੇ ਕਾਂਗਰਸ ਪਾਰਟੀ ਤੋਂ ਮੂੰਹ ਫੇਰ ਲਿਆ ਜਿਸ ਕਾਰਨ ਕੈਪਟਨ ਨੂੰ ਪਤਾ ਲੱਗ ਗਿਆ ਕਿ ਹੁਣ ਜਨਤਾ ਨੇ ਮੈਨੂੰ ਸਪੋਰਟ ਨਹੀ ਕਰਨਾ ਜਿਸ ਕਾਰਨ ਉਨਾਂ ਆਪਣੀ ਪਾਰਟੀ ਹੀ ਬਦਲ ਲਈ
ਹੁਣ ਆਪਾਂ ਗੱਲ ਕਰਿਏ ਚੰਨੀ ਦੀ ਤਾ ਉਸ ਨੂੰ ਥੋੜੇ ਸਮੇ ਲਈ ਸੀ.ਐੱਮ. ਦਾ ਅਹੁਦਾ ਦਿੱਤਾ ਗਿਆ ਜਿਸ ਚ ਉਸਨੇ ਲੋਕਾ ਨਾਲ ਬਹੁਤ ਹੀ ਵੱਡੇ ਵੱਡੇ ਵਾਅਦੇ ਕਰ ਲਏ ਕਿ ਮੈਂ ਰੇਤ ਦਾ ਰੇਟ ਘੱਟ ਕਰਦੁ ਜਿਵੇਂ ਕਿ 5 ਰੁਪਏ ਫੁੱਟ ਪਰ ਐਸਾ ਕੁਝ ਨਾ ਹੋਇਆ
ਮੌਜੂਦਾ ਵਿਧਾਨ ਸਭਾ ਦੀ ਮਿਆਦ 27 ਮਾਰਚ 2022 ਨੂੰ ਖਤਮ ਹੋ ਰਹੀ ਹੈ।
