July 6, 2022

Aone Punjabi

Nidar, Nipakh, Nawi Soch

ਚੰਡੀਗੜ੍ਹ ‘ਚ 19 ਸਾਲਾ ਰਈਸਜ਼ਾਦਾ ਆਪਣੀ ਜੈਗੋਆਰ ਨਾਲ ਕਰ ਰਿਹਾ ਸੀ ਸਟੰਟ, ਪੁਲਿਸ ਨੇ ਕੀਤਾ ਗ੍ਰਿਫਤਾਰ, ਕਾਰ ਜ਼ਬਤ

1 min read

ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੇ ਇੱਕ ਰਈਸ ਨੂੰ ਉਸ ਦੀਆਂ ਹਰਕਤਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸ਼ਹਿਰ ਦੇ ਇਕ ਜਾਣੇ-ਪਛਾਣੇ ਕਾਰੋਬਾਰੀ ਦਾ 19 ਸਾਲਾ ਲੜਕਾ ਸੈਕਟਰ-9 ਮਾਰਕੀਟ ਦੇ ਪਾਰਕਿੰਗ ਏਰੀਏ ‘ਚ ਆਪਣੀ ਜੈਗੂਆਰ ਕਾਰ ਨਾਲ ਖ਼ਤਰਨਾਕ ਸਟੰਟ ਕਰ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਹੁਣ ਮਹਾਰਾਸ਼ਟਰ ਨੰਬਰ (MH04FF2848) ਦੀ ਜੈਗੁਆਰ ਕਾਰ ਨਾਲ ਸਟੰਟ ਕਰਨ ਅਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ੀ ਸਮਯਕ ਕਪੂਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਾਂਸਟੇਬਲ ਪ੍ਰਵੀਨ ਕੁਮਾਰ ਦੀ ਸ਼ਿਕਾਇਤ ‘ਤੇ ਸਮਯਕ ਕਪੂਰ ਖਿਲਾਫ਼ ਧਾਰਾ 279 ਅਤੇ 336 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-3 ਥਾਣੇ ਦੀ ਪੁਲਿਸ ਨੇ ਸਮਯਕ ਦੀ ਜੈਗੂਆਰ ਕਾਰ ਜ਼ਬਤ ਕਰਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।

5 ਦਸੰਬਰ ਦੀ ਰਾਤ ਨੂੰ 9 ਵਜੇ ਸੈਕਟਰ-9 ਦੇ ਖਾਲੀ ਪਾਰਕਿੰਗ ਏਰੀਆ ‘ਚ ਜੈਗੂਆਰ ਕਾਰ ‘ਚ ਸਵਾਰ ਦੋ ਪਤਵੰਤੇ ਕਾਰ ‘ਚੋਂ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪਾਰਕਿੰਗ ‘ਚ ਰੇਹੜੀ-ਫੜੀ ਅਤੇ ਵਾਰ-ਵਾਰ ਵਾਹਨਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੀਆਂ ਦੁਕਾਨਾਂ ਅਤੇ ਸ਼ੋਅਰੂਮਾਂ ‘ਚ ਮੌਜੂਦ ਲੋਕ ਬਾਹਰ ਆ ਗਏ। ਉਦੋਂ ਰਾਤ ਦੀ ਗਸ਼ਤ ਕਰ ਰਹੇ ਕਾਂਸਟੇਬਲ ਪ੍ਰਵੀਨ ਕੁਮਾਰ ਅਤੇ ਉਨ੍ਹਾਂ ਦਾ ਇੱਕ ਸਾਥੀ ਮੌਕੇ ‘ਤੇ ਪਹੁੰਚ ਗਏ। ਦੋਵਾਂ ਪੁਲਿਸ ਮੁਲਾਜ਼ਮਾਂ ਨੇ ਜੈਗੂਆਰ ਕਾਰ ਵਿੱਚ ਸਵਾਰ ਨੌਜਵਾਨਾਂ ਨੂੰ ਰੁਕਣ ਲਈ ਕਿਹਾ। ਕਾਂਸਟੇਬਲ ਪ੍ਰਵੀਨ ਨੇ ਦੱਸਿਆ ਕਿ ਜਦੋਂ ਉਸ ਨੇ ਕਾਰ ਰੋਕਣ ਅਤੇ ਨੌਜਵਾਨਾਂ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਕਾਰ ਭਜਾ ਲਈ। ਇਸ ਦੌਰਾਨ ਕਾਂਸਟੇਬਲ ਪ੍ਰਵੀਨ ਕਾਰ ਦੀ ਟੱਕਰ ਤੋਂ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਕਾਂਸਟੇਬਲ ਪ੍ਰਵੀਨ ਕੁਮਾਰ ਨੇ ਘਟਨਾ ਦੀ ਸ਼ਿਕਾਇਤ ਸੈਕਟਰ-3 ਥਾਣੇ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਸੋਮਵਾਰ ਰਾਤ ਦੋਸ਼ੀ ਸਮਯਕ ਨੂੰ ਉਸ ਦੇ ਸੈਕਟਰ-18 ਦੇ ਘਰ ਤੋਂ ਗ੍ਰਿਫਤਾਰ ਕਰ ਲਿਆ।

ਕਈ ਸੂਬਿਆਂ ‘ਚ ਸਪੇਅਰ ਪਾਰਟਸ ਦਾ ਵੱਡਾ ਕਾਰੋਬਾਰ

ਪੁਲਿਸ ਮੁਤਾਬਕ ਦੋਸ਼ੀ ਸਮਯਕ ਦਾ ਪਿਤਾ ਸਚਿਨ ਕਪੂਰ ਸਪੇਅਰ ਪਾਰਟਸ ਦਾ ਵੱਡਾ ਡੀਲਰ ਹੈ। ਉਸ ਦਾ ਕਾਰੋਬਾਰ ਦਿੱਲੀ, ਮੁੰਬਈ ਸਮੇਤ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਜੈਗੁਆਰ ਕਾਰ ਵੀ ਮੁੰਬਈ ਵਿੱਚ ਖਰੀਦੀ ਅਤੇ ਰਜਿਸਟਰ ਕੀਤੀ ਗਈ ਹੈ। ਹੁਣ ਕਾਰ ਪੁਲਿਸ ਹਿਰਾਸਤ ਵਿੱਚ ਹੈ।

Leave a Reply

Your email address will not be published. Required fields are marked *