January 31, 2023

Aone Punjabi

Nidar, Nipakh, Nawi Soch

ਚੰਡੀਗੜ੍ਹ ‘ਚ BJP ਦੀ ਸਰਬਜੀਤ ਕੌਰ ਬਣੀ ਮੇਅਰ,

1 min read

ਚੰਡੀਗੜ੍ਹ ਮੇਅਰ ਚੋਣ ਦਾ ਨਤੀਜਾ ਆ ਗਿਆ ਹੈ। ਭਾਜਪਾ ਦੀ ਸਰਬਜੀਤ ਕੌਰ ਸਿਟੀ ਬਿਊਟੀਫੁੱਲ ਦੀ ਮੇਅਰ ਬਣੇਗੀ। ਭਾਜਪਾ ਦੀ ਸਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲਾ ਨੂੰ 13 ਜਦਕਿ ਇਕ ਵੋਟ ਰੱਦ ਹੋ ਗਈ। ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਚੋਣ ਹੋਵੇਗੀ। 11 ਵਜੇ ਤੋਂ ਸਾਰੇ ਕੌਂਸਲਰ ਵੋਟਿੰਗ ਲਈ ਨਗਰ ਨਿਗਮ ਪਹੁੰਚ ਗਏ ਸਨ। ਚੋਣਾਂ ਲਈ ਕੁੱਲ 28 ਵੋਟਾਂ ਪਈਆਂ ਹਨ, ਜਿਨ੍ਹਾਂ ਵਿਚ 14 ਕੌਂਸਲਰ ਆਪ, 13 ਕੌਂਸਲਰ ਭਾਜਪਾ ਅਤੇ ਇੱਕ ਐੱਮਪੀ ਕਿਰਨ ਖੇਰ ਸ਼ਾਮਲ ਹਨ। ਪਹਿਲਾਂ ਮੇਅਰ ਤੇ ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਕਰਵਾਈਆਂ ਜਾਣਗੀਆਂ। ਪਹਿਲੇ ਇਕ ਸਾਲ ਲਈ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੁੰਦਾ ਹੈ। ‘ਆਪ’ ਨੇ ਅੰਜੂ ਕਤਿਆਲ ਤੇ ਭਾਜਪਾ ਨੇ ਸਰਬਜੀਤ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਵੋਟਿੰਗ ’ਤੇ ਇਤਰਾਜ਼ ਪ੍ਰਗਟਾਇਆ ਸੀ। ‘ਆਪ’ ਕੌਂਸਲਰਾਂ ਦਾ ਕਹਿਣਾ ਹੈ ਕਿ ਮੇਅਰ ਦੀ ਚੋਣ ਲਈ ਸੰਸਦ ਮੈਂਬਰ ਕੋਲ ਵੋਟਿੰਗ ਦਾ ਅਧਿਕਾਰ ਨਹੀਂ ਹੈ। ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਮਹੇਸ਼ ਚੰਦਰ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੋਟ ਦਾ ਅਧਿਕਾਰ ਹੈ, ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਸੂਚਨਾ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਨੇ ਵੋਟ ਪਾਈ।

ਇਸ ਵਾਰ ਨਗਰ ਨਿਗਮ ‘ਚ ਕੁੱਲ 35 ਕੌਂਸਲਰ ਹਨ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ 14, ਭਾਜਪਾ ਦੇ 13, ਕਾਂਗਰਸ ਦੇ ਸੱਤ ਕੌਂਸਲਰ ਤੇ ਅਕਾਲੀ ਦਲ ਦਾ ਇੱਕ ਕੌਂਸਲਰ ਵੀ ਚੋਣ ਜਿੱਤ ਗਿਆ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਕਿਰਨ ਖੇਰ ਵੀ ਮੇਅਰ ਦੀ ਚੋਣ ਲਈ ਵੋਟ ਪਾਉਣਗੇ। ਅਜਿਹੀ ਸਥਿਤੀ ‘ਚ ਕੁੱਲ 36 ਵੋਟਰ ਵੋਟ ਪਾਉਣਗੇ ਤੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਚੋਣਾਂ ‘ਚ ਵੋਟ ਨਹੀਂ ਪਾਉਣਗੇ ਕਿਉਂਕਿ ਕਾਂਗਰਸ ਦੇ ਸਾਰੇ 7 ਕੌਂਸਲਰ ਰਾਜਸਥਾਨ ਦੇ ਜੈਪੁਰ ਚਲੇ ਗਏ ਹਨ। ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਉਹ ਚੰਡੀਗੜ੍ਹ ਪਰਤ ਰਹੇ ਹਨ ਪਰ ਵੋਟਿੰਗ ਸਮੇਂ ਉਹ ਨਹੀਂ ਪਹੁੰਚ ਸਕਣਗੇ।

Leave a Reply

Your email address will not be published. Required fields are marked *