January 31, 2023

Aone Punjabi

Nidar, Nipakh, Nawi Soch

ਚੰਨੀ ਸਰਕਾਰ ਨੇ ਬਹਿਬਲ ਗੋਲੀਕਾਂਡ ਮਾਮਲੇ ‘ਚ ਨਾਮਜ਼ਦ ਐਸਪੀ ਬਿਕਰਮਜੀਤ ਨੂੰ ਕੀਤਾ ਬਹਾਲ

1 min read

ਚਰਨਜੀਤ ਚੰਨੀ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਵਿੱਚ ਇਨਸਾਫ਼ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਤਾਜ਼ਾ ਫੈਸਲੇ ਉਤੇ ਸਵਾਲ ਉਠਣ ਲੱਗੇ ਹਨ।

ਪੰਜਾਬ ਸਰਕਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਐਸਪੀ ਬਿਕਰਮਜੀਤ ਸਿੰਘ ਨੂੰ ਬਹਾਲ ਕਰ ਦਿੱਤਾ ਹੈ। ਆਪਣੀ ਬਹਾਲੀ ਲਈ ਐਸਪੀ ਬਿਕਰਮਜੀਤ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਹਾਲਾਂਕਿ ਇਹ ਮਾਮਲਾ ਅਜੇ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।ਐਸਪੀ ਬਿਕਰਮਜੀਤ ਬਹਿਬਲ ਕਲਾਂ ਗੋਲੀ ਕਾਂਡ ਵਿਚ ਨਾਮਜ਼ਦ ਹੈ। ਅਕਾਲੀ ਦਲ ਨੇ ਇਸ ਬਹਾਲੀ ਉਤੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦਈਏ ਕਿ ਪਿਛਲੀ ਕੈਪਟਨ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਨਾਮ ਸਾਹਮਣੇ ਆਉਣ ਪਿੱਛੋਂ ਬਿਕਰਮਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *