ਛੇਤੀ ਹਟੇਗਾ ਰੇਲ ਗੱਡੀ ਤੋਂ ਸਪੈਸ਼ਲ ਟੈਗ, ਘੱਟ ਵੀ ਹੋਵੇਗਾ ਕਿਰਾਇਆ : ਰੇਲ ਮੰਤਰੀ
1 min read
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਛੇਤੀ ਹੀ ਰੇਲ ਗੱਡੀਆਂ ਨਾਲੋਂ ਸਪੈਸ਼ਲ ਟੈਗ ਹਟਾਏ ਜਾਣ ਤੇ ਵਧਿਆ ਹੋਇਆ ਕਿਰਾਇਆ ਘੱਟ ਕਰਨ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਓਡੀਸ਼ਾ ਦੇ ਝਾਰਸੁਗੁਡ਼ਾ ਦੌਰੇ ਦੇ ਮੱਦੇਨਜ਼ਰ ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਦਾ ਕਹਿਰ ਘੱਟ ਹੋਣ ਦੇ ਨਾਲ ਹੀ ਹੁਣ ਰੇਲ ਗੱਡੀਆਂ ਦੀ ਆਵਾਜਾਈ ਵੀ ਆਮ ਹੁੰਦੀ ਜਾ ਰਹੀ ਹੈ। ਅਗਲੇ ਦੋ ਤੋਂ ਢਾਈ ਮਹੀਨਿਆਂ ’ਚ ਰੇਲ ਗੱਡੀਆਂ ਦੇ ਸਪੈਸ਼ਲ ਟੈਗ ਹਟ ਜਾਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਕੋਰੋਾ ਕਾਲ ਤੋਂ ਪਹਿਲਾਂ ਦੀ ਵਿਵਸਥਾ ਮੁਤਾਬਕ ਘੱਟ ਕਿਰਾਇਆ ਦੇਣਾ ਪਵੇਗਾ। ਸੀਨੀਅਰ ਨਾਗਰਿਕਾਂ, ਦਿਵਿਆਂਗਾ ਤੇ ਵਿਸ਼ੇਸ਼ ਸ਼੍ਰੇਣੀ ਦੇ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਕਿਰਾਏ ’ਚ ਰਿਆਇਤ ਵੀ ਮਿਲਣ ਲੱਗੇਗੀ। ਰੇਲ ਮੰਤਰਾਲਾ ਸਥਿਤੀ ’ਤੇ ਨਜ਼ਰ ਬਣਾ ਕੇ ਬੈਠੇ ਹਨ। ਜ਼ਿਕਰਯੋਗ ਹੈ ਕਿ ਇਹ ਗੱਲਾ ਮੰਗਲਾਵਰ ਨੂੰ ਝਾਰਸੁਗੁਡ਼ਾ ਦੌਰੇ ’ਤੇ ਪੁੱਜੇ ਰੇਲ ਮੰਤਰੀ ਨੇ ਦੱਖਣੀ-ਪੂਰਬ ਰੇਲਵੇ ਤੇ ਪੂਰਬੀ ਤੱਟ ਰੇਲਵੇ ਦੇ ਅਧਿਕਾਰੀਆਂ ਨਾਲ ਬੈਠਕ ਰੱਦ ਕਰਨ ਤੋਂ ਬਾਅਦ ਕਹੀਰੇਲ ਮੰਤਰੀ ਨੇ ਝਾਰਸੁਗੁਡ਼ਾ ਸਟੇਸ਼ਨ ਦੇ ਇਕ ਸਟਾਲ ’ਤੇ ਚਾਹ ਪੀਤੀ। ਇਸ ਦੀ ਵੀਡੀਓ ਵੀ ਮੰਤਰੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ’ਤੇ ਰਾਜ ਸਭਾ ਮੈਂਬਰ ਮਹੇਸ਼ ਪੋਧਾਰ ਸਮੇਤ ਕਈ ਲੋਕਾਂ ਨੇ ਪ੍ਰਤੀਕਿਰਿਆ ਪ੍ਰਗਟਾਈ ਹੈ। ਮਹੇਸ਼ ਪੋਧਾਰ ਨੇ ਸਟੇਸ਼ਨਾਂ ਦੀ ਸਵੱਛਤਾ ’ਤੇ ਰੇਲ ਮੰਤਰੀ ਦੀ ਤਾਰੀਫ਼ ਵੀ ਕੀਤੀ।ਮੰਤਰੀ ਨੇ ਦੱਸਿਆ ਕਿ ਦੇਸ਼ ਦੇ 25 ਹਜ਼ਾਰ ਤੋਂ ਵੱਧ ਡਾਕਖਾਨਿਆਂ ’ਚ ਰੇਲ ਟਿਕਟਾਂ ਦੀ ਵੀ ਵਿਕਰੀ ਹੋ ਰਹੀ ਹੈ। ਲੋਕ ਇਸ ’ਚ ਦਿਲਚਸਪੀ ਦਿਖਾ ਰਹੇ ਹਨ। ਇਸ ਦਾ ਘੇਰਾ ਹੋਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੋਸਟਲ ਦਾ ਭਵਿੱਖ ਸੁਨਹਿਰਾ ਹੈ। ਲੋਕ ਸਪੀਡ ਪੋਸਟ ਤੇ ਪਾਰਸਲ ਸਿਸਟਮ ਨੂੰ ਪਸੰਦ ਕਰਦੇ ਹਨ। ਕਈ ਨਵੀਂਆਂ ਯੋਜਨਾਵਾਂ ਰਾਹੀਂ ਡਾਕ ਵਿਭਾਗ ’ਚ ਸੁਧਾਰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਅਸ਼ਵਨੀ ਵੈਸ਼ਨਵ ਰੇਲ ਦੇ ਨਾਲ-ਨਾਲ ਸੂਚਨਾ ਤੇ ਤਕਨੀਕ ਵਿਭਾਗ ਦੇ ਵੀ ਮੰਤਰੀ ਹਨ।
