December 8, 2022

Aone Punjabi

Nidar, Nipakh, Nawi Soch

ਜਲੰਧਰ ਸਿਟੀ ਦੇ ਸਹਿਯੋਗ ਨਾਲ ਵਿਜਿਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਖੋਲਿਆ ਗਿਆ

1 min read

ਅਕਾਲ ਕੰਪਲੈਕਸ ਨਜਦੀਕ ਦਾਣਾ ਮੰਡੀ ਟਾਂਡਾ ਵਿਖੇ ਸੀਨੀਅਰ ਸਿਟੀਜਨ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮਸੀਤੀ ਅਤੇ  ਵਿਜਿਨ ਕੇਅਰ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ ਕੇਵਲ ਸਿੰਘ ਦੀ ਅਗਵਾਈ ‘ਚ ਰੋਟਰੀ ਕਲੱਬ ਜਲੰਧਰ ਸਿਟੀ ਦੇ ਸਹਿਯੋਗ ਨਾਲ ਵਿਜਿਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਖੋਲਿਆ ਗਿਆ, ਜਿਸ ਵਿਚ ਹਲਕਾ ਵਿਧਾਇਕ ਉੜਮੁੜ, ਰੋਟਰੀ ਕਲੱਬ ਜਲੰਧਰ ਦੇ ਡਾ. ਯੂ.ਐਸ.ਘਈ, ਡਾ ਨਰਿੰਦਰ ਪਾਲ, ਕੁਲਵੰਤ ਸਿੰਘ, ਤਰੁਣ ਸ਼ਰਮਾ, ਹਰਦੀਪ ਕੁਮਾਰ, ਅਜੇ ਧਵਨ, ਰਾਹੁਲ ਧਵਨ, ਗਗਨ ਗੁਪਤਾ ਅਤੇ ਅਮਿਤ ਟੰਡਨ ਬਤੌਰ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ,

GRD Education In Punjab- Home- Skill Development Centre Amritsar Punjab

ਇਸ ਸੈਂਟਰ ਦਾ ਉਦਘਾਟਨ ਜਸਵੀਰ ਸਿੰਘ ਰਾਜਾ ਨੇ ਕੀਤਾ, ਇਸ ਮੌਕੇ ਅਵਤਾਰ ਸਿੰਘ ਮਸੀਤੀ ਅਤੇ ਡਾ ਕੇਵਲ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਜਲੰਧਰ ਸਿਟੀ ਦੇ ਸਹਿਯੋਗ ਨਾਲ ਖੋਲਿਆ ਗਿਆ ਵਿਜਿਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਇਲਾਕੇ ਦੇ ਲੋੜਵੰਦਾ ਨੌਜਵਾਨਾਂ ਅਤੇ ਲੜਕਿਆਂ ਲਈ ਵਰਦਾਨ ਸਿੱਧ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਲੜਕੀਆਂ ਨੂੰ ਸਿਲਾਈ, ਕਢਾਈ ਅਤੇ ਫੈਸ਼ਨ ਡਿਜਾਇਨਿੰਗ ਦੇ ਕਿਤਾ ਮੁਖੀ ਕੋਰਸ ਕਰਵਾਏ ਜਾਏਂਗੇ ਅਤੇ ਡਿਪਲੋਮਾ ਕਰਨੇ ਤੋਂ ਬਾਅਦ ਜਿਥੇ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਜਾਏਂਗੇ ਉਥੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਖੋਲਣੇ ਲਈ ਵੀ ਸਹਿਯੋਗ ਦਿੱਤਾ ਜਾਵੇਗਾ, ਇਸ ਮੌਕੇ ਵੇਵਸ ਹਸਪਤਾਲ ਦੇ ਡਾ. ਲਵਪ੍ਰੀਤ ਸਿੰਘ ਪਾਬਲਾ ਦੀ ਟੀਮ ਵਲੋਂ ਆਈਆਂ ਹੋਈਆ ਪ੍ਰਮੁੱਖ ਸਖਸੀਅਤਾ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾ ਨੂੰ ਸਨਮਾਨਿਤ ਕੀਤਾ ਗਿਆ, 

Training – VIVEKANANDA MISSION ASRAM

Leave a Reply

Your email address will not be published. Required fields are marked *