August 18, 2022

Aone Punjabi

Nidar, Nipakh, Nawi Soch

ਜ਼ਿਲ੍ਹੇ ਵਿੱਚ ਪਿੰਡਾਂ ਨੂੰ ਜਾਣ ਵਾਲੇ ਟੈਂਪੂ ਬੰਦ ਹੋਣ ਦਾ ਮਾਮਲਾ

1 min read

250 ਤੋ 300 ਦੇ ਕਰੀਬ ਟੈਂਪੂ ਚਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੋਗਾ ਦੀ ਦਾਣਾ ਮੰਡੀ ਚ ਆਪਣੇ ਟੈਂਪੂ ਖੜ੍ਹੇ ਕਰਕੇ ਕੀਤਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ।ਟੈਂਪੂ ਚਾਲਕਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਪੰਜਾਬ ਸਰਕਾਰ ਨੂੰ ਚਿਤਾਵਨੀ ਕਿਹਾ ਜੇਕਰ ਆਉਣ ਵਾਲੇ ਦਿਨਾਂ ਵਿਚ ਟੈਂਪੂ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਤਾਂ ਪਰਿਵਾਰ ਸਮੇਤ ਟੈਂਪੂ ਨੂੰ ਅਤੇ ਖ਼ੁਦ ਨੂੰ ਲਗਾਵਾਂਗੇ ਅੱਗ ।

Valid Auto-tempo Stands Will Start At 72 Places Soon - Lucknow News

ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਔਰਤਾਂ ਨੇ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਕੀਤੇ ਸਵਾਲ  , ਕਿਹਾ ਪੰਜਾਬ ਵਿੱਚ ਕਿੰਨੇ ਟਰੱਕ , ਕਿੰਨੀਆਂ ਬੱਸਾਂ, ਕਿੰਨੇ ਕੈਂਟਰ, ਬਿਨਾਂ ਕਾਗਜ਼ ਤੋਂ ਚਲਦੇ ਹਨ ਉਨ੍ਹਾਂ ਤੇ ਕਿਉਂ ਨਹੀਂ ਹੁੰਦੀ ਕਾਰਵਾਈ ।ਪਿਛਲੇ 60/65 ਸਾਲਾਂ ਤੋਂ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਨੂੰ ਸਵਾਰੀਆਂ ਢੋਣ ਲਈ ਚੱਲ ਰਹੇ ਟੈਂਪੂਆ ਨੂੰ ਮੋਗਾ ਵਿੱਚ ਮਿੰਨੀ ਬੱਸ ਅਪਰੇਟਰਾਂ ਦੇ ਦਬਾਅ ਹੇਠ ਬਿਨਾਂ ਪਰਮਿਟ ਦਾ ਕਹਿ ਕੇ ਚੱਲ ਰਹੇ ਟੈਂਪੂਆਂ ਨੂੰ ਪ੍ਰਸ਼ਾਸਨ ਵੱਲੋਂ ਟੈਂਪੂ ਚਾਲਕਾਂ ਨੂੰ ਪੂਰਨ ਰੂਪ ਵਿੱਚ ਬੰਦ ਕਰ ਦਿੱਤੇ ਜਾਣ ਤੋਂ ਬਾਅਦ  ਜਿੱਥੇ ਟੈਂਪੂ ਅਪਰੇਟਰਾਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਅਤੇ ਹਲਕਾ ਮੋਗਾ ਦੇ ਵਿਧਾਇਕ ਨੂੰ ਮਿਲ ਕੇ ਮੰਗ ਪੱਤਰ ਦੇਖ ਕੇ ਟੈਂਪੂਆਂ ਨੂੰ ਜਲਦ ਚਲਾੳੁਣ ਦੀ ਮੰਗ ਰੱਖੀ ਗਈ ਸੀ ਪਰ ਕਿਸੇ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਜਿਸ ਦੇ ਰੋਸ ਵਜੋਂ ਅੱਜ ਮੋਗਾ ਦੀ ਦਾਣਾ ਮੰਡੀ ਚ ਜ਼ਿਲ੍ਹੇ ਦੇ ਸਾਰੇ ਟੈਂਪੂ ਮਾਲਕਾਂ ਨੇ ਆਪਣੇ ਟੈਂਪੂ ਇਕੱਠੇ ਕਰ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ ।

Bajaj Auto first electric Three whealer auto rickshaw Expected Launch Q1  2023 All Details बजाज ऑटो अपना इलेक्ट्रिक थ्री व्हीलर ऑटोरिक्शा 2023 की  शुरुआत में करेगी लॉन्च

ਇਸ ਮੌਕੇ ਤੇ ਟੈਂਪੂ ਚਾਲਕ ਕੁਲਦੀਪ ਸਿੰਘ  ,ਪ੍ਰਿਤਪਾਲ ਸਿੰਘ ਦਾਤਾ  ,ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਜਦੋਂ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਤਾਂ ਆਖਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਟੈਂਪੂ ਚਾਲਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਅਤੇ ਮੁੜ ਤੋਂ ਟੈਂਪੂ ਨਾ ਚਲਾਈ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ

Road And Tempo Rickshaw Cause Jaam In Gorakhpur - Gorakhpur News

ਇਸ ਰੋਸ ਪ੍ਰਦਰਸ਼ਨ ਵਿੱਚ ਪੁੱਜੀਆਂ ਟੈਂਪੂ ਚਾਲਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਟੈਂਪੂ ਨਾ ਚਲਾਏ ਤਾਂ ਆਉਣ ਵਾਲੇ ਦਿਨਾਂ ਵਿੱਚ ਚੌਂਕਾਂ ਵਿੱਚ ਟੈਂਪੂ ਖੜ੍ਹਾ ਕੇ ਪਰਿਵਾਰਾਂ ਸਮੇਤ ਅੱਗ ਲਗਾਵਾਂਗੇ  । ਇਸ ਮੌਕੇ ਤੇ ਉਨ੍ਹਾਂ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਰੋਡ ਤੇ ਆ ਕੇ ਖੜ੍ਹ ਕੇ ਪੰਜਾਬ ਵਿੱਚ ਚਲਦੀਆਂ ਮਿੰਨੀ ਬੱਸਾਂ ,ਟਰੱਕਾਂ , ਕੈਂਟਰਾਂ ਦੀ ਚੈਕਿੰਗ ਕਰਨ ਫਿਰ ਪਤਾ ਚੱਲੇਗਾ ਕਿੰਨੀਆਂ ਬੱਸਾਂ ਕੈਂਟਰਾਂ ਦੇ ਕਾਗਜ਼ ਹਨ ਅ

roads and crossroads became illegal tempo stand there is extortion - सड़कें  और चौराहे बन गए अवैध टेम्पो स्टैंड, होती है अवैध वसूली

ਤੇ ਕਿੰਨੇ ਬਿਨਾਂ ਕਾਗਜ਼ਾਤ ਚੱਲਦੇ ਹਨ ਜੇਕਰ ਅਜਿਹੇ ਧਨਾਢ ਬੰਦਿਆਂ ਦੇ ਵਾਹਨ ਬਿਨਾਂ ਕਾਗਜ਼ਾਂ ਤੋਂ ਚੱਲ ਸਕਦੇ ਹਨ ਤਾਂ ਸਾਡੇ ਟੈਂਪੂ ਕਿਉਂ ਨਹੀਂ ਚੱਲ ਸਕਦੇ  ।

ਇਸ ਧਰਨੇ ਵਿੱਚ ਪੁੱਜੀਆਂ ਮਹਿਲਾਵਾਂ ਨੇ ਕਿਹਾ ਕਿ ਸਾਡੇ ਪਰਿਵਾਰਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਟੈਂਪੂ ਹੀ ਸੀ ਜੋ ਸਰਕਾਰ ਨੇ ਬੰਦ ਕਰ ਕੇ ਸਾਡੇ ਹੱਥਾਂ ਤੋਂ ਵਿੱਚੋਂ ਰੋਟੀ ਖੋਹੀ ਹੈ ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਹੁਣ ਰੁਜ਼ਗਾਰ ਖੋਹਣ ਤੇ ਤੁਲੀ ਹੋਈ ਹੈ  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਅਤੇ ਕਾਂਗਰਸ ਦੀਆਂ ਸਰਕਾਰਾਂ ਵੀ ਰਾਜ ਕਰਕੇ ਗਈਆਂ ਹਨ ਪਰ ਕਿਸੇ ਨੇ ਵੀ ਟੈਂਪੋ ਨੂੰ ਬੰਦ ਨਹੀਂ ਕੀਤਾ ਇਹ ਪਹਿਲੀ ਸਰਕਾਰ ਹੈ ਜਿਸ ਨੇ ਟੈਂਪੂ ਚਾਲਕਾਂ ਨਾਲ ਧੋਖਾ ਕੀਤਾ ਹ

Commuters face hardships as private buses autos, cabs go off road against  steep fines in new MV Act - The Economic Times

ਉਧਰ ਦੂਸਰੇ ਪਾਸੇ ਸਵਾਰੀਆਂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਟੈਂਪੂ ਬੰਦ ਹੋਣ ਨਾਲ ਉਨ੍ਹਾਂ ਨੂੰ ਸ਼ਹਿਰ ਆਉਣ ਜਾਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਕੋਈ ਮਿੰਨੀ ਬੱਸ ਤਕ ਨਹੀਂ ਜਾਂਦੀ  ਪਰ ਸਵਾਰੀਆਂ ਨੂੰ ਹੁਣ ਸ਼ਹਿਰ ਜਾਣ ਲਈ ਖੱਜਲ ਖੁਰਾਬ ਹੋਣਾ ਪੈ ਰਿਹਾ ਹੈ 

Leave a Reply

Your email address will not be published. Required fields are marked *