July 6, 2022

Aone Punjabi

Nidar, Nipakh, Nawi Soch

ਜਿਸ ਨੇ ਭਾਰਤ ਨੂੰ ਬਣਾਇਆ ਵਿਸ਼ਵ ਚੈਂਪੀਅਨ ਕਪਿਲ ਦੇਵ ਇਕ ਖਿਡਾਰੀ ਤੇ ਕਪਤਾਨ,

1 min read

 ਕ੍ਰਿਕਟ ਦੀ ਦੁਨੀਆਂ ’ਚ ਭਗਵਾਨ ਦਾ ਦਰਜਾ ਸਚਿੱਨ ਤੇਂਦਲੂਕਰ ਨੂੰ ਪ੍ਰਾਪਤ ਹੈ, ਪਰ ਕਪਿਲ ਦੇਵ ਇਸ ਖੇਡ ਦੇ ਦੇਵਚਾ ਹਨ ਦਿਸ ਅੱਗੇ ਹਰ ਕੋਈ ਆਪਣਾ ਸਿਰ ਝੁਕਾਉਂਦਾ ਹੈ। ਉਹ ਕ੍ਰਿਕੇਟ ’ਚ ਇਸ ਤਰ੍ਹਾਂ ਦੇ ਖਿਡਾਰੀ ਹਨ ਕਿ ਬੱਲੇਬਾਜ਼ ਦੇ ਰੂਪ ’ਚ ਉਨ੍ਹਾਂ ਦੇ ਸਾਹਮਣੇ ਕੋਈ ਬੱਲੇਬਾਜ਼ ਨਹੀਂ ਸੀ। ਇਕ ਗੇਂਦਬਾਜ਼ ਵਜੋਂ ਉਨ੍ਹਾਂ ਦੇ ਸਾਹਮਣੇ ਕਿਸੇ ਗੇਂਦਬਾਜ਼ ਦੀ ਨਹੀਂ ਚਲਦੀ ਸੀ। ਉੱਥੇ ਹੀ ਕਪਤਾਨ ਦੇ ਰੂਪ ’ਚ ਮੈਦਾਨ ’ਚ ਉੱਤਰਦੇ ਹੀ ਵਿਰੋਧੀ ਟੀਮ ਕੋਲ ਉਸਦੀ ਚਾਲ ਦਾ ਕੋਈ ਜਵਾਬ ਨਹੀਂ ਹੁੰਦਾ ਸੀ।

ਭਾਰਤ ’ਚ ਹੀ ਨਹੀਂ, ਬਲਕਿ ਦੁਨੀਆਂਦੇ ਮਹਾਨ ਆਲਰਾਊਂਡਰਾਂ ’ਚ ਸ਼ਾਮਲ ਕਪਿਲ ਦੇਵ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਉਹ ਕ੍ਰਿਕੇਟ ਦੀ ਦੁਨੀਆਂ ਤੋਂ ਦੂਰ ਹਨ ਪਰ ਉਨ੍ਹਾਂ ਦੀ ਮਿਸਾਲ ਕ੍ਰਿਕਟ ’ਚ ਦਿੱਤੀ ਜਾਂਦੀ ਹੈ। ਹਰ ਕੋਈ ਕਪਿਲ ਦੇਵ ਵਾਂਗ ਬਣਨਾ ਚਾਹੁੰਦਾ ਹੈ ਜੋ ਬੱਲੇ ਦੇ ਨਾਲ-ਨਾਲ ਗੇਂਦ, ਫਿਰ ਮੈਦਾਨ ’ਚ 110 ਫੀਸਦੀ ਦੇਣ ਲਈ ਮਸ਼ਹੂਰ ਹੈ। ਕਪਿਲ ਦੇਵ ਦੀ ਕਪਤਾਨੀ ’ਚ ਭਾਰਤ ਨੇ 1983 ’ਚ ਵਿਸ਼ਵ ਕੱਪ ਜਿੱਤਿਆ ਸੀ। ਆਪਣੇ ਆਪ ’ਤੇ ਵਿਸ਼ਵਾਸ ਨੇ ਉਹ ਕਰ ਦਿਖਾਇਆ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ। ਕਪਿਲ ਦੇਵ ਦੀ ਕਪਤਾਨੀ ’ਚ ਭਾਰਤ ਨੇ ਉਸ ਦੇਸ਼ ਨੂੰ ਹਰਾਇਆ ਜੋ ਪਿਛਲੇ ਦੋ ਸਾਲਾਂ ਤੋਂ ਟ੍ਰਾਫੀ ਆਪਣੇ ਨਾਮ ਕਰਦਾ ਆ ਰਿਹਾ ਸੀ।

16 ਸਾਲ ਤਕ ਇੰਟਰਨੈਸ਼ਨਲ ਕ੍ਰਿਕਟ ਖੇਡੇ ਕਪਿਲ

ਕਪਿਲ ਦੇਵ ਨੇ 16 ਸਾਲ ਭਾਰਤ ਲਈ ਐਕਟਿਵ ਕ੍ਰਿਕਟ ਖੇਡੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕ੍ਰਿਕਟ ਦੀ ਸੇਵਾ ਇਕ ਪ੍ਰਸ਼ਾਸ਼ਕ ਤੇ ਇਕ ਕੋਚ ਦੇ ਰੂਪ ’ਚ ਕੀਤੀ। ਉਨ੍ਹਾਂ ਨੇ ਸਾਲ 1978 ’ਚ ਟੈਸਟ ਤੇ ਵਨਡੇ ਕ੍ਰਿਕੇਟ ’ਚ ਕਦਮ ਰੱਖਿਆ ਤੇ ਸਾਲ 1994 ’ਚ ਉਹ ਆਖ਼ਿਰੀ ਵਾਰ ਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਉੱਤਰੇ ਸੀ। ਉਨ੍ਹਾਂ ਨੇ 131 ਟੈਸਟ ਤੇ 225 ਵਨਡੇ ਇੰਟਰਨੈਸ਼ਨਲ ਮੈਚ ਦੇਸ਼ ਲਈ ਖੇਡੇ। ਇਕ ਬੱਲੇਬਾਜ਼ ਦੇ ਤੌਰ ’ਤੇ ਟੈਸਟ ਕ੍ਰਿਕੇਟ ’ਚ ਕਪਿਲ ਨੇ 8 ਸੈਂਚੁਰੀ ਤੇ 27 ਅਰਧਸੈਂਚੁਰੀ ਨਾਲ 5248 ਰਨ ਬਣਾਏ ਸੀ। ਉੱਥੇ ਹੀ 225 ਵਨਡੇ ਮੈਚਾਂ ’ਚ ਕਪਿਲ ਨੇ ਬੱਲੇ ਨਾਲ ਇਕ ਸੈਂਚੁਰੀ ਤੇ 14 ਅਰਧ ਸੈਂਚੁਰੀ ਨਾਲ 3783 ਰਨ ਬਣਾਏ ਸੀ। ਇਕ ਗੇਂਦਬਾਜ਼ ਦੇ ਤੌਰ ’ਤੇ ਟੈਸਟ ਕ੍ਰਿਕਟ ’ਚ ਕਪਿਲ ਨੇ 434 ਵਿਕੇਟ ਝਟਕਾਏ ਸੀ, ਜਦਕਿ ਵਨਡੇ ਕ੍ਰਿਕਟ ’ਚ ਉਨ੍ਹਾਂ ਦੇ ਨਾਮ 253 ਵਿਕੇਟ ਲੈਣ ਦਾ ਰਿਕਾਰਡ ਦਰਜ ਹੈ। ਇਹ ਆਂਕੜੇ ਆਪਣੇ ਆਪ ਹੀ ਕਪਿਲ ਦੇਵ ਦੀ ਮਹਾਨਤਾ ਦਾ ਬਿਆਨ ਕਰਦੇ ਹਨ। ਕਿਉਂਕਿ ਇਕ ਆਲਰਾਊਂਡਰ ਦੇ ਤੌਰ ’ਤੇ ਕੋਈ ਖਿਡਾਰੀ ਹੀ ਇੰਨੇ ਲੰਮੇ ਸਮੇਂ ਤਕ ਖੇਡ ਪਾਉਂਦਾ ਹੈ ਤੇ ਇੰਨੇ ਵਧੀਆ ਆਂਕੜੇ ਬਣਾ ਪਾਉਂਦਾ ਹੈ।

Leave a Reply

Your email address will not be published. Required fields are marked *