ਜੇਠਾਲਾਲ ਦੀ ਲਾਈਫਲਾਈਨ ਬਬੀਤਾ ਜੀ ਉਸ ਤੋਂਂ ਨਾਰਾਜ਼ ਹਨ
1 min read

ਜੇਠਾਲਾਲ ਦੇ ਹੱਥੋਂ ਕੋਈ ਵੱਡਾ ਵਪਾਰਕ ਸੌਦਾ ਨਿਕਲ ਗਿਆ। ਉਹ ਦੁਖੀ ਤੇ ਨਿਰਾਸ਼ ’ਚ ਗੋਕੁਲਧਾਮ ਦੇ ਲੋਕਾਂ ਨੂੰ ਆਪਣੀ ਦੁਖਦਾਈ ਕਹਾਣੀ ਸੁਣਾ ਰਿਹਾ ਸੀ। ਫਿਰ ਅਣਜਾਣੇ ’ਚ ਹੀ ਉਸ ਦੇ ਮੂੰਹੋਂਂ ਨਿਕਲਦਾ ਹੈ, ‘ਪਤਾ ਨਹੀਂ ਕਿਸ ਬਦਕਿਸਮਤ ਦਾ ਚਿਹਰਾ ਦੇਖਿਆ ਸਵੇਰੇ-ਸਵੇਰੇ, ਜਿਸ ਕਾਰਨ ਇਹ ਨੁਕਸਾਨ ਹੋ ਗਿਆ।’ ਜੇਠਾਲਾਲ ਨੂੰ ਮੁਸੀਬਤ ’ਚ ਇਹ ਵੀ ਯਾਦ ਨਹੀਂ ਸੀ ਕਿ ਉਹ ਸਵੇਰੇ-ਸਵੇਰੇ ਬਬੀਤਾ ਤੇ ਅਈਅਰ ਨੂੰ ਮਿਲਿਆ ਸੀ। ਇਹ ਸੁਣ ਕੇ ਬਬੀਤਾ ਜੀ ਨੂੰ ਬੁਰਾ ਲੱਗਦਾ ਹੈ। ਬਬੀਤਾ ਨੂੰ ਲੱਗਦਾ ਹੈ ਕਿ ਜੇਠਾਲਾਲ ਦਾ ਸੌਦਾ ਉਸ ਤੇ ਅਈਅਰ ਦੇ ਕਾਰਨ ਵਿਗੜ ਗਿਆ।
ਬਸ ਫਿਰ ਕੀ ਸੀਂਬਬੀਤਾ ਜੀ, ਜੇਠਾਲਾਲ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕਰ ਲੈਂਦੀ ਹੈ, ਉਸ ਨੇ ਫੈਸਲਾ ਕੀਤਾ ਕਿ
ਉਹ ਦੁਬਾਰਾ ਕਦੇ ਨਹੀਂ ਮਿਲਣਗੇ। ਅਣਜਾਣੇ ’ਚ ਵੀ ਜੇਠਾਲਾਲ ਉਸ ਦੇ ਸਾਹਮਣੇ ਆ ਗਿਆ ਤਾਂ ਉਹ ਉਸ ਤੋਂ ਮੂੰਹ ਮੋੜ ਲਵੇਗੀ। ਇਹ ਸੁਣ ਕੇ ਜੇਠਾਲਾਲ ਦੇ ਪੈਰਾਂ ਹੇਠੋਂਂ ਜ਼ਮੀਨ ਨਿਕਲ ਜਾਂਦੀ ਹੈ। ਭਾਵੇਂਂ ਮੁਸੀਬਤਾਂ ਦਾ ਜੇਠਾਲਾਲ ਨਾਲ ਰਿਸ਼ਤਾ ਰੋਜ਼ਾਨਾ ਦਾ ਹੈ ਪਰ ਇੱਥੇ ਗੱਲ ਦਿਲ ਦੀ ਹੈ। ਹੁਣ ਆਉਣ ਵਾਲੇ ਐਪੀਸੋਡਾਂ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇਠਾ ਬਬੀਤਾ ਜੀ ਨੂੰ ਕਿਸ ਤਰ੍ਹਾਂ ਮਨਾਉਣਗੇ।
