ਟ੍ਰੈਫਿਕ ਮੁਲਾਜਮਾਂ ਵੱਲੋਂ ਲੋਕਾਂ ਕੱਟੇ ਗਏ ਚਲਾਨ
1 min read
ਪੁਲਿਸ ਕਮਿਸ਼ਨਰ ਅਤੇ ਟ੍ਰੈਫਿਕ ਵਿਭਾਗ ਵੱਲੋਂ ਚਲਾਈ ਸੜਕ ਸੁਰੱਖਿਆ ਮੁਹਿੰਮ ਤਹਿਤ ਟ੍ਰੈਫਿਕ ਮੁਲਾਜਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਹੀ ਉਹਨਾਂ ਨੂੰ ਸੁਧਾਰਨ ਵਜੋਂ ਚਲਾਨ ਕੱਟੇ ਗਏ।ਜਿੱਥੇ ਟ੍ਰੈਫਿਕ ਏਸੀਪੀ ਗੁਰਪ੍ਰੀਤ ਸਿੰਘ ਸਿੱਧੂ ਖੁਦ ਨਾਕੇ ਪਰ ਖੜੇ ਦੇਖੇ ਗਏ। ਇਸੇ ਤਰਾਂ ਬਸਤੀ ਜੋਧੇਵਾਲ ਚੌਂਕ ਵਿਖੇ ਪੁਲਿਸ ਵੱਲੋਂ ਇੱਕ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਰੋਕ ਨੰਬਰ ਪਲੇਟ ਅਤੇ ਪ੍ਰੈਸ਼ਰ ਹਾਰਨ ਲਗਾਏ ਜਾਣ ਬਾਰੇ ਰੋਕਿਆ ਤਾਂ ਉਕਤ ਵਿਅਕਤੀ ਟਰੈਫਿਕ ਮੁਲਾਜਮਾਂ ਨਾਲ ਹੀ ਭਿੜ ਗਏ।ਜਿੱਥੇ ਪੁਲਿਸ ਵੱਲੋਂ ਉਕਤ ਬਾਈਕ ਸਵਾਰ ਵਿਅਕਤੀਆਂ ਦਾ ਚਲਾਨ ਕੱਟਿਆ ਗਿਆ।

ਏਐਸਆਈ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਵਾਹਨਾਂ ਦੇ ਕਾਗਜ਼ਾਤ,ਲਾਇਸੈਂਸ, ਪ੍ਰਦੂਸ਼ਣ,ਨੰਬਰ ਪਲੇਟਾਂ ਸਹੀ ਰੱਖਣ ਬਾਰੇ ਕਿਹਾ।ਸ਼ਹਿਰ ਵਿਚੋਂ ਮਹਾਨਗਰ ਵਾਸੀ ਵੀ ਟਰੈਫਿਕ ਦੀਆਂ ਧੱਜੀਆਂ ਉਡਾਉਂਦੇ ਦੇਖਿਆ ਗਿਆ।ਜਿੱਥੇ ਟਰੈਕਟਰ ਟਰਾਲੀ ਵਿੱਚ ਸਰੀਆ ਓਵਰਲੋਡ ਚਲਦਿਆਂ ਦੇਖਿਆ ਜਾ ਸਕਦਾ ਹੈ।ਇਸੇ ਤਰਾਂ ਮਾਲ ਨਾਲ ਲੱਦੇ ਵਾਹਨਾਂ ਪਰ ਉੱਪਰ ਫੈਕਟਰੀ ਲੇਬਰ ਬਿਠਾ ਦਿੱਤੀ ਜਾਂਦੀ ਹੈ।ਜੋ ਕਿਸੇ ਖਤਰੇ ਤੋਂ ਘੱਟ ਨਹੀਂ।ਕਿਸੇ ਸਮੇਂ ਬਿਜਲੀ ਦੀਆਂ ਜਾਂਦੀਆਂ ਤਾਰਾਂ ਇਨ੍ਹਾਂ ਲੇਬਰ ਕਰਮੀਆਂ ਲਈ ਜਾਨ ਲੇਵਾ ਸਾਬਤ ਹੋ ਸਕਦੀਆਂ ਹਨ।ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਜੇਕਰ ਇਹੋ ਜਿਹੀ ਗੱਡੀਆਂ ਪਲਟੀ ਹੋ ਜਾਣ ਤਾਂ ਇਹਨਾਂ ਲੋਕਾਂ ਨਾਲ ਹੀ ਆਮ ਲੋਕ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

ਏਸੀਪੀ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਓਵਰਲੋਡ ਗੱਡੀਆਂ ਨਾ ਚਲਾਉਣ ਕਿਓਂਕਿ ਇਹ ਹਾਦਸੇ ਦਾ ਵੱਡਾ ਕਾਰਨ ਬਣਦੀਆਂ ਹਨ।ਏਸੀਪੀ ਨੇ ਕਿਹਾ ਆਪਣੀਆਂ ਗੱਡੀਆਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਟਰੈਫਿਕ ਕੰਟ੍ਰੋਲ ਕਰਨ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ।
