July 6, 2022

Aone Punjabi

Nidar, Nipakh, Nawi Soch

ਡੇਰਾ ਸਮਰਥਕਾਂ ‘ਚ ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ ਸਿਰਸਾ ਆ ਸਕਦੇ ਹਨ।

1 min read

 ਡੇਰਾ ਮੁਖੀ ਫਿਲਹਾਲ 21 ਦਿਨਾਂ ਲਈ ਫਰਲੋ ‘ਤੇ ਬਾਹਰ ਹੈ। ਫਿਲਹਾਲ ਉਹ ਗੁਰੂਗ੍ਰਾਮ ਨਾਮਚਰਚਾ ਘਰ ‘ਚ ਰਹਿ ਰਹੇ ਹਨ, ਜਿੱਥੇ ਸਖ਼ਤ ਸੁਰੱਖਿਆ ਹੈ। ਉਨ੍ਹਾਂ ਨੇ 28 ਫਰਵਰੀ ਨੂੰ ਜੇਲ੍ਹ ਪਰਤਣਾ ਹੈ। ਇਸ ਤੋਂ ਪਹਿਲਾਂ ਡੇਰਾ ਪੈਰੋਕਾਰਾਂ ਨੂੰ ਆਸ ਹੈ ਕਿ ਡੇਰਾ ਮੁਖੀ ਜਲਦੀ ਹੀ ਸਿਰਸਾ ਆ ਸਕਦੇ ਹਨ।

ਡੇਰਾ ਮੁਖੀ ਗੁਰਮੀਤ ਸਿੰਘ ਕਤਲ ਕੇਸਾਂ ‘ਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੈ। ਉਹ ਹਾਰਡ ਕੋਰ ਅਪਰਾਧੀ ਨਹੀਂ ਹੈ। ਪੰਜ ਸਾਲਾਂ ਬਾਅਦ ਉਹ ਛੁੱਟੀ ਦਾ ਹੱਕਦਾਰ ਹੈ। ਸਰਕਾਰ ਨੇ ਡੇਰਾ ਮੁਖੀ ਦੀ ਛੁੱਟੀ ਨੂੰ ਹਾਈ ਕੋਰਟ ‘ਚ ਚੁਣੌਤੀ ਦਿੰਦੇ ਹੋਏ ਇਹ ਵੀ ਦੱਸਿਆ ਹੈ ਕਿ ਡੇਰਾ ਮੁਖੀ ਨੂੰ ਖਾਲਿਸਤਾਨੀ ਸਮਰਥਕਾਂ ਤੋਂ ਖਤਰਾ ਹੈ, ਇਸ ਲਈ ਉਨ੍ਹਾਂ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਮਾਮਲੇ ‘ਤੇ ਬੁੱਧਵਾਰ ਨੂੰ ਮੁੜ ਸੁਣਵਾਈ ਹੋਣੀ ਹੈ।

This image has an empty alt attribute; its file name is 22_02_2022-21_02_2022_pj_gurmeet-ram-rahim-hi_9031624.jpg

 ਉਹ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ‘ਤੇ ਬਾਹਰ ਆਇਆ ਸੀ। ਜਦੋਂ ਤੋਂ ਡੇਰਾ ਮੁਖੀ ਸਾਹਮਣੇ ਆਇਆ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਸਿਰਸਾ ਆਵੇਗਾ ਪਰ ਉਹ ਗੁਰੂਗ੍ਰਾਮ ‘ਚ ਰਹਿ ਰਿਹਾ ਹੈ। ਇਧਰ, ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ‘ਤੇ ਸਜਾਵਟ ਦਾ ਕੰਮ ਚੱਲ ਰਿਹਾ ਹੈ। ਡੇਰਾ ਸਮਰਥਕ ਡੇਰਾ ਮੁਖੀ ਦੇ ਬਾਹਰ ਆਉਣ ਦੀ ਖੁਸ਼ੀ ‘ਚ ਦੀਵੇ ਜਗਾ ਕੇ ਮਨਾ ਰਹੇ ਹਨ। 28 ਫਰਵਰੀ ਨੂੰ ਡੇਰੇ ਵਿੱਚ ਗੁਰੂ ਗੱਦੀਨਸ਼ੀਨ ਦਿਵਸ ਸਬੰਧੀ ਵਿਸ਼ਾਲ ਵਿਚਾਰ ਗੋਸ਼ਟੀ ਕਰਵਾਈ ਜਾਣੀ ਹੈ। ਇਸੇ ਨੂੰ ਜੋੜ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਡੇਰਾ ਮੁਖੀ ਫਰਲੋ ਖ਼ਤਮ ਹੋਣ ਤੋਂ ਪਹਿਲਾਂ ਸਿਰਸਾ ਆ ਸਕਦੇ ਹਨ।

Leave a Reply

Your email address will not be published. Required fields are marked *