July 6, 2022

Aone Punjabi

Nidar, Nipakh, Nawi Soch

ਡੇਰੇ ਦਾ ਸਿਆਸੀ ਵਿੰਗ ਹੋਰ ਸਰਗਰਮ ਹੋ ਗਿਆ ਹੈ

1 min read

 ਡੇਰੇ ਨੇ ਅਜੇ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ 3 ਦਿਨ ਬਾਅਦ ਕੋਈ ਐਲਾਨ ਹੋ ਸਕਦਾ ਹੈ। ਡੇਰਾ ਪ੍ਰਬੰਧਕਾਂ ਨੇ ਇਸ ਲਈ ਤਿੰਨ ਦਿਨ ਹੋਰ ਉਡੀਕ ਕਰਨ ਲਈ ਕਿਹਾ ਹੈ। ਡੇਰਾ ਮੁਖੀ ਦੇ ਤਿੰਨ ਦਿਨਾਂ ਬਾਅਦ ਡੇਰਾ ਸਿਰਸਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਸਿਆਸੀ ਵਿੰਗ ਵੱਲੋਂ ਡੇਰਾ ਪ੍ਰੇਮੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਸਿਆਸੀ ਵਿੰਗ ਦਾ ਫੈਸਲਾ ਮੰਨਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਚੌਧਰੀ ਅਭੈ ਚੌਟਾਲਾ ਨੇ ਕਿਹਾ ਕਿ ਡੇਰਾ ਮੁਖੀ ਕਈ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬਾਹਰ ਆਏ ਹਨ ਤੇ ਭਾਜਪਾ ਨੂੰ ਉਸ ਦੇ ਬਾਹਰ ਨਿਕਲਣ ਦਾ ਕੋਈ ਲਾਭ ਹੋਣ ਦੀ ਉਮੀਦ ਨਹੀਂ ਹੈ। ਉਹ ਅਬੋਹਰ ਦੇ ਪਿੰਡ ਪੰਜਕੋਸੀ ‘ਚ ਇੱਕ ਜਨਤਕ ਮੀਟਿੰਗ ਵਿੱਚ ਪੁੱਜੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿੱਚ ਨਾਕਾਮ ਰਹੀ ਹੈ।

Leave a Reply

Your email address will not be published. Required fields are marked *