ਤਕਨੀਕੀ ਯੁੱਗ ‘ਚ ਸੋਸ਼ਲ ਮੀਡੀਆ ਦੀ ਵਰਤੋਂ ਵਧ ਗਈ
1 min read
ਹੁਣ ਫੇਸਬੁੱਕ, ਵਟਸਐਪ, ਸਨੈਪ ਚੈਟ, ਇੰਸਟਾਗ੍ਰਾਮ ਅਤੇ ਹੋਰ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਸ ਹਨ ਜੋ ਫਨੀ ਤੇ ਮਜ਼ੇਦਾਰ ਇਮੋਜੀ ਲਾਂਚ ਕਰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਹੁਣ ਵਟਸਐਪ ਦੇ ਰੈੱਡ ਹਾਰਟ ਇਮੋਜੀ ਨੂੰ ਲੈ ਕੇ ਪੱਛਮੀ ਦੇਸ਼ਾਂ ਤੋਂ ਇਲਾਵਾ ਸਾਊਦੀ ਅਰਬ ਤੋਂ ਇਕ ਖਬਰ ਸਾਹਮਣੇ ਆਈ ਹੈ, ਜਿੱਥੇ ਰੈੱਡ ਹਾਰਟ ਇਮੋਜੀ ਭੇਜਣ ‘ਤੇ ਸਖਤੀ ਵਰਤੀ ਜਾਂਦੀ ਹੈ।

ਔਰਤਾਂ ਲਈ ਇੱਥੇ ਸਖ਼ਤ ਕਾਨੂੰਨ ਬਣਾਏ ਗਏ ਹਨ। ਗੱਲ ਭਾਵੇਂ ਬੁਰਕਾ ਪਾਉਣ ਦੀ ਹੋਵੇ ਜਾਂ ਘਰੋਂ ਕਿਸੇ ਨੂੰ ਮਿਲਣ ਦੀ। ਸਾਊਦੀ ਅਰਬ ‘ਚ ਰਹਿਣ ਵਾਲੀਆਂ ਔਰਤਾਂ ਆਪਣੇ ਤਰੀਕੇ ਨਾਲ ਜ਼ਿੰਦਗੀ ਨਹੀਂ ਜੀਅ ਸਕਦੀਆਂ। ਅਜਿਹੇ ‘ਚ ਇੱਥੇ ਇਹ ਵੀ ਪਾਬੰਦੀ ਹੈ ਕਿ ਜੇਕਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਸੀਂ ਰੈੱਡ ਹਾਰਟ ਇਮੋਜੀ ਨਹੀਂ ਭੇਜ ਸਕਦੇ। ਜੇਕਰ ਤੁਸੀਂ ਇਹ ਇਮੋਜੀ ਕਿਸੇ ਨੂੰ ਵੀ ਭੇਜਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਮਹਿੰਗਾ ਸਾਬਿਤ ਹੋ ਸਕਦਾ ਹੈ। ਸਾਊਦੀ ਸਾਈਬਰ ਐਕਸਪਰਟ ਦਾ ਕਹਿਣਾ ਹੈ ਕਿ ਸਾਊਦੀ ਕਾਨੂੰਨ ਮੁਤਾਬਕ ਜੇਕਰ ਕੋਈ ਰੈੱਡ ਹਾਰਟ ਇਮੋਜੀ ਭੇਜਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਅਤੇ 20 ਲੱਖ ਰੁਪਏ ਜੁਰਮਾਨਾ ਭਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਜਿਸ ਨੂੰ ਇਹ ਇਮੋਜੀ ਭੇਜੀ ਗਈ ਹੈ, ਉਸ ਨੂੰ 1 ਲੱਖ ਰੁਪਏ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਐਸੋਸੀਏਸ਼ਨ ਦੇ ਮੈਂਬਰ ਅਲ ਮੋਆਤਾਜ਼ ਕੁਤਬੀ ਦਾ ਕਹਿਣਾ ਹੈ ਕਿ ਵ੍ਹਟਸਐਪ ‘ਤੇ ਰੈੱਡ ਹਾਰਟ ਇਮੋਜੀ ਭੇਜਣਾ ਸ਼ੋਸ਼ਣ ਵਰਗਾ ਅਪਰਾਧ ਸਮਝਿਆ ਜਾਂਦਾ ਹੈ। ਜੇਕਰ ਕਿਸੇ ਨੇ ਆਨਲਾਈਨ ਚੈਟਿੰਗ ਦੌਰਾਨ ਲਾਲ ਇਮੋਜੀ ਭੇਜਣ ਦਾ ਮਾਮਲਾ ਦਰਜ ਕਰਵਾ ਦਿੱਤਾ ਤਾਂ ਉਸ ਨੂੰ ਸ਼ੋਸ਼ਣ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਜਾਵੇਗਾ। ਇੱਥੇ ਕਿਸੇ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਰੈੱਡ ਹਾਰਟ ਇਮੋਜੀ ਭੇਜਣਾ ਬਹੁਤ ਵੱਡਾ ਅਪਰਾਧ ਹੈ। ਇੱਥੇ ਲਾਲ ਇਮੋਜੀ ਭੇਜਣਾ ਜਿਣਸੀ ਸ਼ੋਸ਼ਣ ਦੇ ਅਪਰਾਧਾਂ ‘ਚ ਸ਼ਾਮਲ ਕੀਤਾ ਗਿਆ ਹੈ।
