ਤਰਨਤਾਰਨ ‘ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ, ਪਤਨੀ ਤੇ ਬੱਚਾ ਬਚੇ
1 min read
ਇੱਥੇ ਅੱਜ ਸਵੇਰੇ ਕਾਰ ਸਵਾਰ ਪਰਿਵਾਰ ‘ਤੇ ਹੋਈ ਫਾਇਰਿੰਗ ਦੌਰਾਨ ਇਕ ਜੀਅ ਦੀ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ ਜਦਕਿ ਮ੍ਰਿਤਕ ਦੀ ਪਤਨੀ ਤੇ ਉਸ ਦੀ ਛੋਟੀ ਬੱਚੀ ਵਾਲ-ਵਾਲ ਬਚ ਗਏ।
ਇਸ ਬਾਰੇ ਮ੍ਰਿਤਕ ਦੀ ਪਤਨੀ ਹਰਮਨਦੀਪ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜੱਜਬੀਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਦਾਊਕੇ ਜੋ ਕਿ ਆਪਣੇ ਸਹੁਰੇ ਪਰਿਵਾਰ ਘਰ ਪਿੰਡ ਮੱਖੀ ਕਲਾਂ ਤੋਂ ਰਾਤ ਰਹਿ ਕੇ ਆਪਣੇ ਪਿੰਡ ਵਾਪਸ ਜਾ ਰਹੇ ਸੀ, ਰਸਤੇ ਵਿਚ ਪਿੰਡ ਪਹੂਵਿੰਡ ਨੇੜੇ ਹਮਲਾਵਰਾਂ ਜੋ ਕਿ ਕਰੇਟਾ ਗੱਡੀ ‘ਚ ਸਵਾਰ ਸਨ ਅਤੇ ਉਨ੍ਹਾਂ ਦੀ ਗਿਣਤੀ 2 ਦੱਸੀ ਜਾ ਰਹੀ ਹੈ, ਨੇ ਉਸ ਦੀ ਗੱਡੀ ਅੱਗੇ ਲਗਾ ਕੇ ਉਸ ਨੂੰ ਰੋਕ ਕੇ ਗੱਡੀ ‘ਚ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਤੁਰੰਤ ਭਿੱਖੀਵਿੰਡ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮੌਕੇ ‘ਤੇ ਪੁੱਜੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਪਰਿਵਾਰ ‘ਤੇ ਗੋਲ਼ੀਆਂ ਨਾਲ ਹਮਲਾ ਹੋਇਆ ਹੈ ਤੇ ਜੱਜਬੀਰ ਸਿੰਘ ਦੀ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
