ਤਰਨ ਤਾਰਨ: ਪੁਲਿਸ ਵਰਦੀ ਵਿਚ ਆਏ ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ ਵਿਚ ਡਾਕਾ
1 min read
ਤਰਨ ਤਾਰਨ ਦੇ ਜੰਡਿਆਲਾ ਰੋਡ ਉਤੇ ਐਚਡੀਐਫਸੀ ਬੈਂਕ ਦੀ ਬਰਾਂਚ ਵਿਚ ਦੋ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੀ ਵਰਦੀ ਵਿਚ ਆਏ ਲੁਟੇਰੇ ਬੈਂਕ ਵਿਚੋਂ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਲੁਟੇਰਾ ਪੁਲਿਸ ਦੀ ਵਰਦੀ ਪਾ ਕੇ ਕੈਸ਼ ਕਾਉਂਟਰ ਅੰਦਰ ਦਾਖਲ ਹੋ ਕੇ ਕਿਸ ਤਰੀਕੇ ਨਾਲ ਲੁੱਟ ਕਰ ਰਿਹਾ ਹੈ ਅਤੇ ਲੁੱਟ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਕਿ ਐਚਡੀਐਫਸੀ ਬੈਂਕ ਦੇ ਗਾਰਡ ਕੋਲ ਬੰਦੂਕ ਵੀ ਨਹੀਂ ਸੀ। ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਉਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਈ ਅਲਰਟ ਦੇ ਬਾਵਜੂਦ ਹੋਈ ਇਸ ਘਟਨਾ ਨੇ ਪੁਲਿਸ ਦੇ ਨਾਕਿਆਂ ਦੀ ਪੋਲ ਖੋਲ ਦਿੱਤੀ ਹੈ। 200 ਮੀਟਰ ਦੀ ਦੂਰੀ ਉਤੇ ਹੀ ਸਿਟੀ ਥਾਣਾ ਹੈ ਪਰ ਲੁਟੇਰੇ ਲੁੱਟ ਕਰਨ ਵਿਚ ਕਾਮਯਾਬ ਹੋਏ।
ਤਰਨਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੈਂਕ ਵਿੱਚ ਤਕਰੀਬਨ 50 ਲੱਖ ਰੁਪਏ ਦੀ ਲੁੱਟ ਹੋਈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਪੁਲਿਸ ਦੀ ਵਰਦੀ ਪਾ ਕੇ ਦਿੱਤਾ ਹੈ। ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
