December 1, 2022

Aone Punjabi

Nidar, Nipakh, Nawi Soch

ਥਾਣਾ ਸ਼ੰਭੂ ਦੀ ਪੁਲਿਸ ਵੱਲੋ 60,000 ਨਸ਼ੀਲੀਆ ਗੋਲੀਆ ਅਤੇ 350 ਨਸ਼ੀਲੀਆਂ ਸ਼ੀਸ਼ੀਆ ਸਮੇਤ ਇਕ ਕਾਬੂ

1 min read
ਥਾਣਾ ਸ਼ੰਭੂ ਦੀ ਪੁਲਿਸ ਵੱਲੋ 60,000 ਨਸ਼ੀਲੀਆ ਗੋਲੀਆ ਅਤੇ 350 ਨਸ਼ੀਲੀਆਂ ਸ਼ੀਸ਼ੀਆ ਸਮੇਤ ਇਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਕੀਤਾ । ਡੀਐਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਕਰਮਜੀਤ ਦੁੱਗਲ IPS ਐਸ ਐਸ ਪੀ ਪਟਿਆਲਾ ਜੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸ੍ਰੀ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਤੇ ਹਦਾਇਤਾ ਅਨੁਸਾਰ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਐਸ ਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਨੇ ਦੌਰਾਨੇ ਗਸਤ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਅਮਰਜੀਤ ਸਿੰਘ ਵਾਸੀ # 34 ਮੁਹੱਲਾ ਸਿੰਘਪੁਰਾ ਨੇੜੇ ਬੱਸ ਸਟੈਡ ਲੁਧਿਆਣਾ ਨੂੰ 60,000 ਨਸ਼ੀਲੀਆਂ ਗੋਲੀਆਂ , 350 ਨਸ਼ੀਲੀਆਂ ਸ਼ੀਸ਼ੀਆ ਦੇ ਸਮੇਤ ਕਾਰ ਨੰਬਰੀ PB – 01 – B – 2940 ਮਾਰਾਕ ਹੋਂਡਾ ਏਮੇਜ ਦੇ ਕਾਬੂ ਕੀਤਾ ਗਿਆ ਹੈ ਨਸੀਲੀਆ ਗੋਲੀਆਂ ਅਤੇ ਨਸ਼ੀਲੀਆਂ ਸ਼ੀਸ਼ੀਆ ਦੀ ਕੀਮਤ 3,30,000 / – ਰੁਪਏ ਹੈ । ਜਿਸ ਸਬੰਧੀ ਮੁੱਕਦਮਾ ਨੰਬਰ 61 ਐਨ ਡੀ ਪੀ ਐਸ ਐਕਟ ਥਾਣਾ ਸੰਭੂ ਦਰਜ ਕੀਤਾ ਗਿਆ ਹੈ ਦੋਸੀ ਗਗਨਦੀਪ ਸਿੰਘ ਉਕਤ ਨੇ ਦੱਸਿਆ ਹੈ ਕਿ ਉਸ ਨੇ ਇਹ ਨਸ਼ੀਲੀਆ ਗੋਲੀਆ ਅਤੇ ਨਸ਼ੀਲੀਆ ਸ਼ੀਸ਼ੀਆ ਇੰਦਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪ੍ਰੀਤ ਬਸਤੀ ਪਟਿਆਲਾ ਨੂੰ ਦੇਣੀਆ ਸਨ ਜਿਸ ਪਰ ਇੰਦਰਪਾਲ ਸਿੰਘ ਨੂੰ ਵੀ ਮੁਕੱਦਮਾ ਵਿੱਚ ਦੋਸੀ ਨਾਮਜ਼ਦ ਕੀਤਾ ਗਿਆ ਹੈ । ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਦੋਸੀ ਤੋਂ ਪੁਛਗਿੱਛ ਜਾਰੀ ਹੈ ਕਿ ਦੋਸੀ ਇਹ ਨਸ਼ੀਲੀਆ ਗੋਲੀਆਂ ਕਿੱਥੋਂ ਲੈ ਕੇ ਆਇਆ ਹੈ ।

Leave a Reply

Your email address will not be published. Required fields are marked *