January 27, 2023

Aone Punjabi

Nidar, Nipakh, Nawi Soch

ਦਿੱਲੀ ਤੋਂ ਪਰਤਦਿਆਂ ਹਿਸਾਰ ਨੇੜੇ ਹਾਦਸੇ ’ਚ ਪੰਜਾਬ ਦੇ ਦੋ ਕਿਸਾਨਾਂ ਦੀ ਮੌਤ

1 min read

ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਮੌਕੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਆਸਾ ਬੁੱਟਰ ਦੇ ਦੋ ਕਿਸਾਨਾਂ ਦੀ ਹਿਸਾਰ ਨੇੜੇ ਟਰੱਕ ਨਾਲ ਟੱਕਰ ਵਿੱਚ ਮੌਤ ਹੋ ਗਈ। ਇਸ ਦਾ ਪਤਾ ਲਗਦਿਆਂ ਸਮੁੱਚੇ ਪਿੰਡ ’ਚ ਮਾਤਮ ਛਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਹਿਸਾਰ ‘ਚ ਨੈਸ਼ਨਲ ਹਾਈਵੇਅ 9 ‘ਤੇ ਵਾਪਰਿਆ।ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਤੇ ਅਜੈਪ੍ਰੀਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

Leave a Reply

Your email address will not be published. Required fields are marked *