ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਕਰਨਗੇ ਪੰਜਾਬ ਦੇ ਸਕੂਲ਼ਾਂ ਦਾ ਦੌਰਾ
1 min read
![Manish Sisodia Photos [HD]: Latest Images, Pictures, Stills of Manish Sisodia - Oneindia](https://i0.wp.com/www.oneindia.com/img/2018/07/manish-sisodia1-1530773337.jpg?resize=640%2C480&ssl=1)
ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਵੀਟ ਕਰਦਿਆਂ ਕਿਹਾ ਕਿ,
ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਚ ਸਿੱਖਿਆ ਦਾ ਮਿਆਰ ਉੱਪਰ ਉੱਠ ਰਿਹਾ ਹੈ ਅਤੇ ਪੰਜਾਬ ਦੇ ਸਕੂਲ ਦੇਸ਼ ਚ ਸਭ ਤੋਂ ਵਧੀਆ ਹਨ, ਅੱਜ ਉਹਨਾਂ ਦੇ ਹਲਕੇ ਚ ਕੁੱਝ ਸਰਕਾਰੀ ਸਕੂਲ ਦੇਖਣ ਜਾਊਗਾ, ਉਮੀਦ ਹੈ ਉਹਨਾਂ ਦੇ ਹਲਕੇ ਦੇ ਸਰਕਾਰੀ ਸਕੂਲ ਤਾਂ ਸਭਤੋਂ ਸ਼ਾਨਦਾਰ ਹੋਣਗੇ,ਨਾਲ ਹੀ ਸਿਸੋਦੀਆ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁਕਦਿਆਂ ਕਿਹਾ ਕਿ ਪੰਜਾਬ ਕਾਂਗਰਸ ਵੀ 5 ਸਾਲ ਮਿਲੇ ਸੀ ਤੇ ਆਮ ਆਦਮੀ ਪਾਰਟੀ ਨੂੰ ਵੀ , ਜੇਕਰ ਦਿੱਲੀ ਦੇ
ਸਰਕਾਰੀ ਸਕੂਲਾਂ ਚ ਪੰਜ ਸਾਲ ਵਿੱਚ ਵਧੀਆ ਪੜਾਈ ਦਾ ਮਾਹੌਲ ਬਣ ਸਕਦਾ ਤਾਂ ਪੰਜਾਬ ਚ ਕਿਉਂ ਨਹੀਂ? ਪੰਜਾਬ ਦੇ ਲੋਕ ਤਾਂ ਆਪਣੇ ਬੱਚਿਆਂ ਦੀ ਵਧੀਆ ਪੜਾਈ ਚਾਹੁੰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਵਿੱਚ ਅਸੀਂ ਸੁਧਾਰ ਕੀਤਾ ਹੈ। ਅਸੀਂ ਤੁਰੰਤ ਦਿੱਤਾ. ਉਹ ਪੰਜਾਬ ਦੇ ਉਨ੍ਹਾਂ 250 ਸਕੂਲਾਂ ਦੀ ਸੂਚੀ ਨਹੀਂ ਦੇ ਸਕੇ ਜਿੱਥੇ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਸਿੱਖਿਆ ਵਿੱਚ ਸੁਧਾਰ ਕੀਤਾ ਹੈ।
