July 1, 2022

Aone Punjabi

Nidar, Nipakh, Nawi Soch

ਦੀਪ ਸਿੱਧੂ ਦੀ ਗੱਡੀ ਕਰੀਬ 20 ਤੋਂ 30 ਮੀਟਰ ਤਕ ਘੜੀਸਦੀ ਚਲੀ ਗਈ।

1 min read

ਹਾਦਸਾ ਏਨਾ ਜ਼ਬਰਦਸਤ ਸੀ ਕਿ ਗੱਡੀ ਕਰੀਬ 20 ਤੋਂ 30 ਮੀਟਰ ਤਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚੱਕਨਾਚੂਰ ਹੋ ਗਿਆ। ਪੁਲਿਸ ਮੁਤਾਬਕ ਹਾਦਸੇ ਵੇਲੇ 22 ਟਾਇਰ ਟਰਾਲਾ ਕੇਐੱਮਪੀ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਆ ਰਹੀ ਸਕਾਰਪੀਓ 22 ਟਾਇਰੀ ਟਰਾਲੇ ‘ਚ ਜਾ ਵੱਜੀ

 ਦੀਪ ਸਿੱਧੂ ਨਾਲ ਮੌਜੂਦ ਰੀਨਾ ਨੇ ਹੀ ਹਾਦਸੇ ਤੋੰ ਬਾਅਦ ਕੁਝ ਜਾਣਕਾਰਾਂ ਨੂੰ ਫੋਨ ਕੀਤਾ। ਏਨੀ ਦੇਰ ‘ਚ ਕੇਐੱਮਪੀ ‘ਤੇ ਮੌਜੂਦ ਐਂਬੂਲੈਂਸ ਤੇ ਲੋਕ ਪਹੁੰਚ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ।

13 ਜਨਵਰੀ ਨੂੰ ਅਮਰੀਕਾ ਤੋਂ ਹਿੰਦੁਸਤਾਨ ਆਈ ਸੀ। ਦੋਵੇਂ ਗੁਰੂਗ੍ਰਾਮ ਦੇ ਓਬਰਾਏ ਹੋਟਲ ‘ਚ ਰੁਕੇ ਹੋਏ ਸਨ। ਸ਼ਾਮ ਕਰੀਬ 7.30 ਵਜੇ ਦੇ ਆਸਪਾਸ ਗੁਰੂਗ੍ਰਾਮ ਤੋਂ ਚੱਲਣ ਮਗਰੋਂ ਟੋਲ ਤੋਂ ਉਨ੍ਹਾਂ ਕੇਐੱਮਪੀ ਦਾ ਰਾਹ ਫੜਿਆ ਸੀ। ਜਦੋਂ ਇਹ ਲੋਕ ਖਰਖੌਦਾ ਪੁੱਜੇ, ਉਦੋਂ ਹਾਦਸਾ ਹੋਇਆ।

Leave a Reply

Your email address will not be published. Required fields are marked *