ਦੇਸ਼ ਦੇ ਇਸ ਸੂਬੇ ‘ਚੋਂ ਅਜੀਬ ਮਾਮਲਾ ਆਇਆ ਸਾਹਮਣੇ, ਉੱਚੀ ਡੀਜੇ ਵੱਜਣ ਨਾਲ 63 ਮੁਰਗੀਆਂ ਦੀ ਹਾਰਟ ਅਟੈਕ ਨਾਲ ਮੌਤ
1 min read
: ਉੜੀਸਾ ਦੇ ਬਾਲਾਸੋਰ ‘ਚ ਪੁਲਿਸ ਦੇ ਸਾਹਮਣੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਵਿਅਕਤੀ ਨੇ ਆਪਣੇ ਗੁਆਂਢੀ ‘ਤੇ ਦੋਸ਼ ਲਗਾਇਆ ਹੈ ਕਿ ਇਥੇ ਉਨ੍ਹਾਂ ਦੇ ਵਿਆਹ ਦੌਰਾਨ ਡੀਜੇ ‘ਤੇ ਉੱਚੀ ਆਵਾਜ਼ ‘ਚ ਸੰਗੀਤ ਵੱਜਣ ਕਾਰਨ ਉਸ ਦੇ ਬਰਾਇਲਰ ਫਾਰਮ ‘ਚ 63 ਮੁਰਗੀਆਂ ਦੀ ਮੌਤ ਹੋ ਗਈ। ਨੀਲਗਿਰੀ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਪੋਲਟਰੀ ਫਾਰਮ ਦੇ ਮਾਲਕ ਰਣਜੀਤ ਪਰੀਦਾ ਵਾਸੀ ਪਿੰਡ ਕੰਡਾਗੜਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਗੁਆਂਢੀ ਰਾਮਚੰਦਰ ਪਰੀਦਾ ਦੇ ਘਰ ਡੀਜੇ ਦੇ ਉੱਚੀ ਆਵਾਜ਼ ਵਿਚ ਵੱਜਣ ਵਾਲੇ ਸੰਗੀਤ ਕਾਰਨ ਉਨ੍ਹਾਂ ਦੀਆਂ ਮੁਰਗੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਪੋਲਟਰੀ ਫਾਰਮ ਦੇ ਮਾਲਕ ਰਣਜੀਤ ਪਰੀਦਾ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਰਾਤ 11.30 ਵਜੇ ਡੀਜੇ ਬੈਂਡ ਨਾਲ ਬਰਾਤ ਉਨ੍ਹਾਂ ਦੇ ਫਾਰਮ ਦੇ ਸਾਹਮਣੇ ਤੋਂ ਲੰਘੀ ਅਤੇ ਜਿਵੇਂ ਹੀ ਡੀਜੇ ਉਨ੍ਹਾਂ ਦੇ ਫਾਰਮ ਦੇ ਨੇੜੇ ਪਹੁੰਚਿਆ ਤਾਂ ਪੋਲਟਰੀ ਫਾਰਮ ਵਿਚ ਮੁਰਗੀਆਂ ਨੇ ਅਜੀਬ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਧਰ-ਉਧਰ ਦੌੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਣਜੀਤ ਪਰੀਦਾ ਨੇ ਡੀਜੇ ਘੱਟ ਕਰਨ ਲਈ ਵਾਰ-ਵਾਰ ਬੇਨਤੀ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ 63 ਮੁਰਗਿਆਂ ਦੀ ਮੌਤ ਹੋ ਗਈ
ਇਸ ਤੋਂ ਬਾਅਦ ਪੋਲਟਰੀ ਫਾਰਮ ਦੇ ਮਾਲਕ ਨੇ ਬੇਹੋਸ਼ ਮੁਰਗੀਆਂ ਨੂੰ ਹੋਸ਼ ‘ਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਸਾਰੀਆਂ ਮੁਰਗੀਆਂ ਮਰ ਚੁੱਕੀਆਂ ਸਨ। ਜਦੋਂ ਸਥਾਨਕ ਪਸ਼ੂ ਪਾਲਕਾਂ ਤੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉੱਚੀ ਆਵਾਜ਼ ਨੇ ਮੁਰਗੀਆਂ ਨੂੰ ਹਿਲਾ ਦਿੱਤਾ ਸੀ ਅਤੇ ਇਸ ਕਾਰਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
2 ਲੱਖ ਰੁਪਏ ਦੇ ਕਰਜ਼ੇ ਨਾਲ ਸ਼ੁਰੂ ਕੀਤਾ ਸੀਪੋਲਟਰੀ ਫਾਰਮ
ਇੰਜੀਨੀਅਰਿੰਗ ਗ੍ਰੈਜੂਏਟ 22 ਸਾਲਾ ਰਣਜੀਤ ਪਰੀਦਾ ਨੇ ਦੱਸਿਆ ਕਿ ਉਸ ਨੇ ਨੌਕਰੀ ਨਾ ਮਿਲਣ ‘ਤੇ ਇਕ ਸਹਿਕਾਰੀ ਬੈਂਕ ਤੋਂ 2 ਲੱਖ ਰੁਪਏ ਦਾ ਕਰਜ਼ਾ ਲੈ ਕੇ ਸਾਲ 2019 ‘ਚ ਨੀਲਾਗਿਰੀ ‘ਚ ਆਪਣਾ ਬਰਾਇਲਰ ਫਾਰਮ ਸ਼ੁਰੂ ਕੀਤਾ ਸੀ। ਹੁਣ ਰਣਜੀਤ ਨੇ ਮਾਮਲਾ ਸੁਲਝਾਉਣ ਲਈ ਆਪਣੇ ਗੁਆਂਢੀ ਰਾਮਚੰਦਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਪਰ ਗੁਆਂਢੀ ਨੇ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਈ ਹੋਰ ਵਿਕਲਪ ਨਾ ਛੱਡਦਿਆਂ ਰਣਜੀਤ ਨੇ ਦੋਸ਼ੀ ਗੁਆਂਢੀ ਰਾਮਚੰਦਰ ਦੇ ਖਿਲਾਫ ਨੀਲਗਿਰੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ, ਦੋਸ਼ ਲਗਾਇਆ ਕਿ ਉੱਚੀ ਆਵਾਜ਼ ਅਤੇ ਆਤਿਸ਼ਬਾਜ਼ੀ ਨਾਲ ਪੰਛੀਆਂ ਨੂੰ ਮਾਰਿਆ ਗਿਆ।
