ਦੋ ਦਿਨਾ ਉੱਤਰਾਖੰਡ ਦੌਰੇ ’ਤੇ ਲਾਲਪੁਰਾ, ਸੁਣਨਗੇ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ
1 min read
ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਉਪ ਚੇਅਰਮੈਨ ਆਤਿਫ ਰਸ਼ੀਦ ਤਿੰਨ ਦਿਨਾਂ ਦੇ ਉੱਤਰਾਖੰਡ ਦੇ ਦੌਰੇ ’ਤੇ ਗਏ ਹਨ। ਜਾਣਕਾਰੀ ਅਨੁਸਾਰ ਇਕਬਾਲ ਸਿੰਘ ਲਾਲਪੁਰਾ ਤੇ ਆਤਿਫ ਰਸ਼ੀਦ ਦੇਹਰਾਦੂਨ, ਹਰਦੁਆਰ, ਉੱਤਰਾਖੰਡ ਵਿਚ ਮੰਗਲਵਾਰ ਤੇ ਬੁੱਧਵਾਰ ਨੂੰ ਰਹਿਣਗੇ ਅਤੇ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜਾਇਜ਼ਾ ਲੈਣਗੇ।
