ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੇ ਫੂਕਿਆ ਮੁੱਖ ਮੰਤਰੀ ਚੰਨੀ ਦਾ ਪੁਤਲਾ
1 min read
ਨਗਰ ਨਿਗਮ ਫਗਵਾੜਾ ਦੇ ਸਮੂਹ ਕੱਚੇ ਕਰਮਚਾਰੀਆਂ ਵੱਲੋਂ ਰੈਸਟ ਹਾਊਸ ਫਗਵਾੜਾ ਵਿਖੇ ਇਕ ਰੋਸ ਮੀਟਿੰਗ ਕੀਤੀ ਗਈ ਉਪਰੰਤ ਰੋਸ ਰੈਲੀ ਕਰਦੇ ਹੋਏ ਫਗਵਾੜਾ ਦੇ ਗੋਲ ਚੌਕ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਪੁਤਲਾ ਫੂਕਿਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਦਿੱਤੇ ਗਏ ਫ਼ੈਸਲੇ ਵਿਚ ਨਗਰ ਨਿਗਮ ਨੂੰ ਮੁੜ ਤੋਂ ਬਾਹਰ ਕਰਨ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਸਾਡੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਅਸੀਂ ਇਸ ਫ਼ੈਸਲੇ ਦਾ ਡਟ ਕੇ ਵਿਰੋਧ ਕਰਦੇ ਹਾਂ ਅਤੇ ਇਸ ਦੇ ਵਿਰੋਧ ਵਿਚ ਚੰਨੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।
ਇਸ ਮੌਕੇ ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਨਗਰ ਨਿਗਮ ਦੇ ਸਮੂਹ ਕੱਚੇ ਮੁਲਾਜ਼ਮ ਸਮੇਤ ਸੀਵਰਮੈਨ ,ਸਫ਼ਾਈ ਸੇਵਕ , ਓਪਰੇਟਰ, ਮਾਲੀ ,ਪਲੰਬਰ, ਬੇਲਦਾਰ ਆਦਿ ਵੀ ਬਿਨਾ ਸ਼ਰਤ ਪੱਕੇ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਧਰਮਵੀਰ ਸੇਠੀ ਪ੍ਰਧਾਨ ਵਾਲਮੀਕ ਐਕਸ਼ਨ ਕਮੇਟੀ, ਤੁਲਸੀ ਰਾਮ ਖੋਸਲਾ ਚੇਅਰਮੈਨ ਜੈ ਭੀਮ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ, ਸਫਾਈ ਮਜ਼ਦੂਰ ਸੰਘ ਯੂਨੀਅਨ ਅਤੇ ਨਗਰ ਨਿਗਮ ਦੇ ਸਮੂਹ ਯੂਨੀਅਨ ਮੈਂਬਰ ਪਵਨ ਕੁਮਾਰ, ਕਿਰਨ ਕੁਮਾਰੀ, ਸੱਤਪਾਲ ਮੱਟੂ , ਹਰਮੇਸ਼ ਲਾਲ, ਰਿੰਕੂ ,ਦੀਪਕ ਹੀਰ, ਸੰਦੀਪ ਕੁਮਾਰ, ਸੰਨੀ ਨਾਹਰ, ਰਸ਼ਪਾਲ, ਆਦਿ ਹਾਜ਼ਰ ਸਨ।
