August 18, 2022

Aone Punjabi

Nidar, Nipakh, Nawi Soch

ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ‘ਨੌਂ ਰਾਤਾਂ’।

1 min read

ਨਰਾਤੇ ਜਾਂ ਨੌਰਾਤਰੀ/ਨਵਰਾਤਰੀ/ਨਵਰਾਤੇ (नवरात्रि) ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ‘ਨੌਂ ਰਾਤਾਂ’। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ਕਾਲੀ ਮਾਤਾ (ਸ਼ਿਵ ਦੀ ਪਤਨੀ, ਕਾਲ ਤੇ ਮੌਤ ਦੀ ਦੇਵੀ), ਲਕਸ਼ਮੀ (ਧੰਨ ਦੌਲਤ, ਖੁਸ਼ਹਾਲੀ ਅਤੇ ਸ਼ਾਂਤੀ ਦੀ ਦੇਵੀ) ਅਤੇ ਸਰਸਵਤੀ ਦੇਵੀ (ਸਾਹਿਤ, ਕਲਾ ਅਤੇ ਸੰਗੀਤ ਦੀ ਦੇਵੀ) ਦੇ ਅਤੇ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਹੁੰਦੀ ਹੈ ਜਿਹਨਾਂ ਨੂੰ ਨੌਦੁਰਗਾ ਕਹਿੰਦੇ ਹਨ।

Magha Gupt Navratri 2022: Find out date, puja vidhi, tithi and significance  of the festival

ਅੱਸੂ ਦੇ ਨੌਰਾਤੇ
ਨੌਰਾਤੇ ਮਹੀਨੇ ਦੇ ਚਾਨਣ ਪੱਖ ਦੀ ਏਕਮ ਤੋਂ ਨੌਵੀ ਤਿੱਖ ਰਹਿੰਦੇ ਹਨ। ਇਨ੍ਹਾਂ ਤਿਖਾਂ ਵਿੱਚ ਮਾਤਾ ਗੋਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਤਿੱਖਾਂ ਮੰਗਲ ਕਾਰਜਾਂ ਲਈ ਬੜੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ। ਗੋਰਜਾਂ ਤੇ ਸਾਂਝੀ ਮਾਈ ਪਾਰਵਤੀ ਦਾ ਹੀ ਰੂਪ ਹਨ ਤੇ ਇਸ ਦੀ ਪੂਜਾ ਕੰਜ-ਕੁਆਰੀਆਂ ਖਾਸ ਉਮੰਗ ਤੇ ਰੀਝ ਨਾਲ ਕਰਦੀਆਂ ਹਨ ਕਿਹਾ ਜਾਂਦਾ ਹੈ ਕਿ ਜਿਸ ਕੰਨਿਆਂ ਉੱਤੇ ਗੋਰਜਾਂ ਉੱਤੇ ਗੋਰਜਾਂ ਮਾਤਾ ਪ੍ਰਸੰਨ ਹੋ ਜਾਵੇ, ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤੇ ਉਸਨੂੰ ਮਨ ਭਾਵਦਾ ਵਰ ਮਿਲਦਾ ਹੈ। ਪਹਿਲੇ ਨੌਰਾਤੇ ਨੂੰ ਨਗਰਾਂ ਤੇ ਕਸਬਿਆਂ ਵਿੱਚ ਰਾਮ ਲੀਲ੍ਹਾ ਨਾਟਕ ਖੇਡੇ ਜਾਣੇ ਸ਼ੁਰੂ ਹੁੰਦੇ ਹਨ। ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ ਘਰ ਦੀ ਕਿਸੇ ਨੁੱਕਰੇ ਜਾਂ ਤੋੜਿਆਂ ਵਾਲੀ ਘੜਵੰਜੀ ਜਾਂ ਉਖਲੀ ਜਾਂ ਕੋਰੇ ਕੁੱਜੇ ਠੂੰਠੇ ਤੇ ਬਠਲਾ ਵਿੱਚ ਜੌਂ ਬੀਜ ਦਿੰਦੀਆਂ ਹਨ। ਜਿਸਨੂੰ ਉਹ ‘ਖੇਤਰੀ’ ਜਾਂ ‘ਗੌਰਜਾਂ ਦੀ ਖੇਤੀ’ ਤੇ ਮਾਤਾ ਗੋਰਜਾਂ ਦਾ ਬਾਗ ਆਖਦੀਆਂ ਹਨ। ਦੁਸਹਿਰੇ ਦੀ ਪੂਰਵ ਸੰਧਿਆਂ ਤਕ ਹਰ ਰੋਜ਼ ਸਵੇਰੇ ਨੇਮ ਨਾਲ, ਇਸ ਖੇਤੀ ਨੂੰ ਗੋਰਜਾਂ ਦਾ ਸਰੂਪ ਮੰਨ ਕੇ ਤੇ ਲਾਲ ਕੱਪੜੇ ਨਾਲ ਕੱਜ ਕੇ ਪੂਜਿਆ ਤੇ ਪਾਣੀ ਦਿੱਤਾ ਜਾਂਦਾ ਹੈ। ਨਵਰਾਤਿਆਂ ਵਿੱਚ ਵਰਤ ਵੀ ਰੱਖਿਆ ਜਾਂਦਾ ਹੈ ਤੇ ਸਰਘੀ ਵੇਲੇ (ਸੰਗਾੜੇ) ਦੇ ਆਟੇ ਦੀਆਂ ਰੋਟੀਆਂ ਪਕਾ ਕੇ ਖਾਦੀਆਂ ਜਾਂਦੀਆਂ ਹਨ। ਦੁਸਹਿਰੇ ਵਾਲੇ ਦਿਨ ਤੱਕ ਇਸ ਖੇਤਰੀ ਵਿੱਚ ਜੌਆਂ ਦੇ ਬੁੰਬਲ ਨਿਕਲ ਆਉਂਦੇ ਹਨ ਤੇ ਆਖਰੀ ਨੌਰਾਤੇ ਨੂੰ ਗਵਰਧਨ ਪੂਜਾ ਭਾਵ ਦੁਸਹਿਰੇ ਵਾਲੇ ਦਿਨ ਕੀਤੀ ਜਾਂਦੀ ਹੈ

Chaitra Navratri 2022 Ke Upay- Inext Live

ਤੇ ਹਰੇ ਜੌਂ ਕੁੜੀਆਂ ਆਪਣੇ ਭਰਾਵਾਂ,ਚਾਚਿਆਂ ਅਤੇ ਤਾਇਆਂ ਦੇ ਸਿਰਾਂ ਤੇ ਟੰਗ ਦਿੰਦੀਆਂ ਹਨ। ਅਗੋਂ ਉਹ ਜੌਂ ਟੰਗਾਈ ਦਾ ਰੁਪਿਆ ਦਿੰਦੇ ਹਨ। ਨੌਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤ ਬਣਾ ਲਈ ਜਾਂਦੀ ਹੈ। ਸਾਂਝੀ ਉਤਪਤੀ ਦੀ ਰੀਤ ਹੈ। ਸਾਝੀ ਮਾਈ ਦੀ ਮੂਰਤੀ ਵਿੱਚ ਕਲਾਤਮਿਕ ਸੁੰਦਰਤਾ ਭਰਨ ਲਈ, ਕਈ ਵਿਧੀਆ ਵਰਤੀਆਂ ਜਾਂਦੀਆਂ ਹਨ। ਉਸਨੂੰ ਫੁੱਲਾਂ ਕੌਡੀਆ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆ ਨਾਲ ਸ਼ਿੰਗਾਰਿਆਂ ਜਾਂਦਾ ਹੈ। ਇੱਕ ਪਾਸੇ ਚੰਨ੍ਹ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁਬਦਾ ਵਿਖਾਇਆ ਜਾਂਦਾ ਹੈ ਸਾਂਝੀ ਦੇ ਦੁਆਲੇ ਚਿੜੀਆਂ ਚੰਦੋਏ ਲਾਏ ਜਾਂਦੇ ਹਨ। ਚੰਦੋਏ ਤਾਰਿਆ ਦਾ ਚਿੰਨ੍ਹ ਹਨ। ਚਿੜੀਆਂ ਜੀਵਾਂ ਦਾ ਚਿੰਨ੍ਹ ਹਨ। ਸਾਂਝੀ ਮਾਈ ਦਾ ਕੇਂਦਰ ਵਿੱਚ ਹੋਣਾ ਉਸ ਦੀ ਪ੍ਰਕਿਰਤੀ ਤੇ ਸਰਦਾਰੀ ਸਥਾਪਤ ਕਰਦਾ ਹੈ। ਇਹ ਚਿੜੀਆਂ ਚੰਦੋਏ ਸਭ ਸਾਂਝੀ ਮਾਈ ਦੇ ਹੁਕਮ ਅਧੀਨ ਹਨ। ਸਾਂਝੀ ਦਾ ਨੌਂ ਦਿਨ ਰਹਿਣਾ ਤੇ ਦਸਵੇਂ ਦਿਨ ਵਿਦਾ ਹੋਣਾ ਵੀ ਇੱਕ ਅਤਿ ਮਹੱਤਵਪੂਰਨ ਚਿੰਨ੍ਹ ਹੈ।ਮਾਂ ਦੇ ਗਰਭ ਅੰਦਰ ਬੱਚੇ ਨੂੰ ਆਪਣਾ ਵਿਕਾਸ ਪੂਰਾ ਕਰਨ ਵਿੱਚ ਨੌ ਮਹੀਨੇ ਲੱਗਦੇ ਹਨ। ਨੌ ਮਹੀਨੇ ਬਾਅਦ ਉਹ ਮਾਂ ਦੇ ਗਰਭ ਤੋਂ ਬਾਹਰ ਆਉਂਦਾ ਹੈ। ਇਸ ਲਈ ਨੌਂ ਦਿਨ ਨੌ-ਮਹੀਨੇ ਦਾ ਹੀ ਪ੍ਰਤੀਕ ਹਨ। ਨੌ ਨਰਾਤੇ ਦੁਰਗਾ ਮਾਤਾ ਦੇ ਨੋਂ ਰੂਪਾਂ ਦਾ ਵੀ ਚਿੰਨ੍ਹ ਹਨ। ਸਾਂਝੀ ਮਾਈ ਦੀ ਪੂਜਾ ਹਰ ਵੇਲੇ ਸ਼ਾਮ ਵੇਲੇ ਕੀਤੀ ਜਾਂਦੀ ਹੈ। ਕੁੜੀਆਂ ਸਾਂਝੀ ਮਾਈ ਦੇ ਜਸ ਵਿੱਚ ਗੀਤ ਗਾਉਂਦੀਆਂ ਹਨ।

कन्या पूजन से मिलता है शुभ फल :जानिए पूजा विधि - Being Pahadi

ਚੇਤ ਦੇ ਨਰਾਤੇ
ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਸ਼ੁਰੂ ਹੋ ਕੇ ਨੌਵੀਂ ਤੱਕ ਨੌਂ ਦਿਨ ਚਲਦੇ ਹਨ। ਇਨ੍ਹਾਂ ਨੌਂ ਨਰਾਤਿਆਂ ਵਿੱਚ ਭਗਵਤੀ ਮਾਂ ਦੁਰਗਾ ਦਾ ਪੂਜਨ ਕੀਤਾ ਜਾਂਦਾ ਹੈ ਅਤੇ ਦੁਰਗਾ ਸਪਤਸਤੀ ਦਾ ਪਾਠ ਕੀਤਾ ਜਾਂਦਾ ਹੈ। ਇਨ੍ਹਾਂ ਨੌਂ ਦਿਨਾਂ ਦੌਰਾਨ ਹੀ ਵਰਤ ਵੀ ਕੀਤਾ ਜਾਂਦਾ ਹੈ। ਅੱਠਵੇਂ ਦਿਨ ਦੁਰਗਾ ਅਸ਼ਟਮੀ ਮਨਾਈ ਜਾਂਦੀ ਹੈ।[4] ਇਹਨਾਂ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਮਾਤਾ ਨੂੰ ਭੋਗ ਲਗਾਉਣ ਨਾਲ ਨਰਾਤੇ ਰੱਖਣ ਵਾਲਿਆਂ ਨੂੰ ਲਾਭ ਹੁੰਦਾ ਹੈ। ਮਾਤਾ ਤੋਂ ਭਾਵ ਹੈ ਮਾਤਾ ਪਾਰਬਤੀ ਦੇ ਵੱਖ-ਵੱਖ ਨੌਂ ਰੂਪ। ਇਹ ਹਨ:- ਸ਼ੈਲ ਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਂਡਾ, ਸਕੰਦਮਾਤਾ, ਕਾਤਯਾਇਨੀ, ਕਾਲਰਾਤਰੀ, ਮਹਾਂਗੌਰੀ ਅਤੇ ਸਿੱਧਦਾਤ੍ਰੀ। ਨਰਾਤੇ ਦਾ ਵਰਤ ਔਰਤ ਜਾਂ ਮਰਦ ਕੋਈ ਵੀ ਰੱਖ ਸਕਦਾ ਹੈ।

Chaitra Navratri 2022 Fasting Rules | Chaitra Navratri 2022 Fasting Rules :  2 अप्रैल से चैत्र नवरात्रि शुरू , भूलकर भी न करें ये 7 काम - Photo | नवभारत  टाइम्स

ਨੌਂ ਦੇਵੀਆਂ
ਸ਼ੈਲਪੁਤਰੀ

ਬ੍ਰਹ੍ਮਚਾਰਿਣੀ

ਚੰਦਰਘੰਟਾ

ਕੁਸ਼ਮਾਂਡਾ

ਸਕੰਦਮਾਤਾ

ਕਾਤਾਯਾਨੀ

ਕਾਲਰਾਤਰੀ

ਮਹਾਗੌਰੀ

ਸਿਧੀਦਾਤਰੀ

Chaitra Navratri 2022 When is Chaitra Navratri starting know the Kalash  timing and the method of worship - Chaitra Navratri 2022: कब से शुरू हो रहे  हैं चैत्र नवरात्रि, जानें कलश स्थापना

ਨੌ ਦੇਵੀਆਂ ਦੀ ਯਾਤਰ
ਇਸ ਤੋਂ ਇਲਾਵਾ, ਨੌਂ ਦੇਵੀ ਦੇਵਤਿਆਂ ਦੀ ਯਾਤਰਾ ਵੀ ਕੀਤੀ ਜਾਂਦੀ ਹੈ: ਕੀਤਾ, ਜੋ ਦੁਰਗਾ ਦੇਵੀ ਦੇ ਵੱਖ-ਵੱਖ ਰੂਪਾਂ ਅਤੇ ਅਵਤਾਰਾਂ ਨੂੰ ਦਰਸਾਉਂਦੀਆਂ ਹਨ:

ਮਾਤਾ ਵੈਸ਼ਨੋ ਦੇਵੀ ਜੰਮੂ ਕਟੜਾ

ਮਾਤਾ ਚਾਮੁੰਡਾ ਦੇਵੀ ਹਿਮਾਚਲ ਪ੍ਰਦੇਸ਼

ਮਾਂ ਵਜਰੇਸ਼ਵਰੀ ਕਾਂਗੜਾ ਵਾਲੀ

ਮਾਤਾ ਜਵਾਲਾਮੁਖੀ ਦੇਵੀ ਹਿਮਾਚਲ ਪ੍ਰਦੇਸ਼

ਮਾਤਾ ਚਿੰਤਪੁਰਨੀ ਊਨਾ

ਮਾਤਾ ਨੈਣਾ ਦੇਵੀ ਬਿਲਾਸਪੁਰ

ਮਾਂ ਮਨਸਾ ਦੇਵੀ ਪੰਚਕੂਲਾ

ਮਾਤਾ ਕਾਲਿਕਾ ਦੇਵੀ ਕਾਲਕਾ

ਮਾਂ ਸ਼ਾਕੰਭਰੀ ਦੇਵੀ ਸਹਾਰਨਪੁਰ

Leave a Reply

Your email address will not be published. Required fields are marked *