January 30, 2023

Aone Punjabi

Nidar, Nipakh, Nawi Soch

ਨਵਜੋਤ ਸਿੱਧੂ ਨੇ ਮੁੜ ਦਿਖਾਈ ਦਰਿਆਦਿਲੀ, ਕਾਫ਼ਲਾ ਰੁਕਵਾ ਕੇ ਕੀਤੀ ਜ਼ਖ਼ਮੀ ਦੀ ਮਦਦ,

1 min read

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਦੋ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ ਉਸ ਦਾ ਇਲਾਜ ਵੀ ਕਰਵਾਇਆ। ਸਿੱਧੂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਪੈਸੇ ਜੁੱਤੇ ਅਤੇ ਬਾਅਦ ਵਿੱਚ ਹਸਪਤਾਲ ਦੇ ਡਾਕਟਰ ਨਾਲ ਗੱਲ ਕਰ ਕੇ ਹਾਲ ਚਾਲ ਜਾਣਿਆ। ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਪਟਿਆਲਾ ਸਰਹਿੰਦ ਰੋਡ ਤੇ ਇਕ ਕਾਰ ਅਤੇ ਰੇਹੜੀ ਦੀ ਟੱਕਰ ਹੋਈ ਜਿਸ ਵਿੱਚ ਰੇਹੜੀ ਚਾਲਕ ਗੰਭੀਰ ਜ਼ਖ਼ਮੀ ਹੋ ਹੋ ਗਿਆ ਇਸੇ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਦਾ ਕਾਫ਼ਲਾ ਵੀ ਮੌਕੇ ‘ਤੇ ਪੁੱਜ ਗਿਆ ਸਿੱਧੂ ਨੇ ਤੁਰੰਤ ਆਪਣੀ ਗੱਡੀ ਵਿੱਚੋ ਉੱਤਰਦਿਆਂ ਜਖਮੀ ਹੋਏ ਵਿਅਕਤੀ ਨੂੰ ਕਲਾਵੇ ਵਿੱਚ ਲਿਆ ਅਤੇ ਆਪਣੇ ਨਾਲ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਲਈ ਰਵਾਨਾ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਜੇਬ ਵਿੱਚੋਂ ਨਗਦੀ ਜ਼ਖ਼ਮੀ ਵਿਅਕਤੀ ਨੌੰ ਸੌ ਪੰਜਾਹ ਚੰਗੀ ਤਰ੍ਹਾਂ ਇਲਾਜ ਕਰਵਾਉਣ ਲਈ ਕਿਹਾ। ਇਸ ਵਾਰ ਨਵਜੋਤ ਸਿੱਧੂ ਵੱਲੋਂ ਹਸਪਤਾਲ ਦੇ ਡਾਕਟਰਾਂ ਨਾਲ ਫੋਨ ਤੇ ਗੱਲ ਕਰਦਿਆਂ ਜ਼ਖ਼ਮੀ ਦਾ ਪੂਰਾ ਇਲਾਜ ਕਰਨ ਅਤੇ ਪੈਸੇ ਦੀ ਪ੍ਰਵਾਹ ਨਾ ਕਰਨ ਲਈ ਕਿਹਾ।

Leave a Reply

Your email address will not be published. Required fields are marked *