ਨਵਾਂਸ਼ਹਿਰ ਤੋਂ ਨਵੀਂ ਖ਼ਬਰ ਨਿਕਲ ਕੇ ਸਾਹਮਣੇ ਆਈ
1 min read

ਵਿਧਾਨ ਸਭਾ ਨਵਾਂਸ਼ਹਿਰ ਤੋਂ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ 2 ਉਮੀਦਵਾਰ ਸਾਹਮਣੇ ਆਏ ਹਨ।
ਇਸ ਸਾਰੇ ਮਾਮਲੇ ਦੀ ਚਰਚਾ ਸੋਸ਼ਲ ਮੀਡੀਆ ਦੇ ਨਾਲ-ਨਾਲ ਨਵਾਂਸ਼ਹਿਰ ਵਿਚ ਹੋਣ ਲੱਗੀ। ਜਦੋਂ ਇਸ ਸੰਬੰਧੀ ਬਸਪਾ ਦੇ ਉੁਚ ਆਗੂਆਂ ਨਾਲ ਪਾਰਟੀ ਵਰਕਰਾਂ ਨੇ ਸੰਪਰਕ ਕੀਤਾ ਤਾਂ ਹਾਈਕਮਾਂਡ ਨੇ ਚੋਣ ਦਫਤਰ ਰਿਟਰਨਿੰਗ ਅਫਸਰ ਨੂੰ ਨਛੱਤਰ ਪਾਲ ਦੀ ਮਾਇਆਵਤੀ ਵਲੋਂ ਉਮੀਦਵਾਰ ਐਲਾਨੇ ਜਾਣ ਦੀ ਕਾਪੀ ਭੇਜੀ।
ਦੂਜੇ ਪਾਸੇ ਇਸ ਸਾਰੇ ਮਾਮਲੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਦੱਸਿਆ ਕਿ ਇਸ ਸੰਬੰਧੀ ਧੋਖਾਧੜੀ ਦਾ ਮਾਮਲਾ ਉਹ ਦਰਜ ਕਰਵਾਉਣਗੇ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ FIR ਕਿਸ ਉੱਤੇ ਦਰਜ ਹੋਵੇਗੀ?
