ਨਵੀ ਸਰਕਾਰ ਬਣਨ ਤੇ ਸਰਕਾਰੀ ਹਸਪਤਾਲ ਵਾਲੀਆ ਨੂੂੰ ਅਲਰਟ ਕੀਤਾ ਗਿਆ
1 min read
ਨਵੀ ਸਰਕਾਰ ਨੇ ਆਪਣੇ ਕੰਮ ਕਰਨੇ ਸ਼ੁਰੁ ਕਰ ਦਿੱਤੇ ਹਨ। ਉਨ੍ਹਾ ਸਭ ਤੋ ਪਹਿਲਾ ਸਿਹਤ ਵਿਭਾਗ ਨੂੰ ਅਲਰਟ ਰਹਿਣ ਬਾਰੇ ਕਿਹਾ ਗਿਆ। ਇਸਦੇ ਨਾਲ ਹੀ ਪਟਿਆਲਾ ਦੇ ਸਿਹਤ ਵਿਭਾਗ ਨੂਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਹਸਪਤਾਲ ਸਟਾਫ ਨੂੰ ਕਿਹਾ ਗਿਆ ਕਿ ਉਹ ਆਪਣੀ ਡਿਊਟੀ ਸਮੇ ਸਿਰ ਕਰਨ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਾਰੇ ਮਰੀਜ਼ਾ ਦਾ ਸਮੇ ਸਿਰ ਇਲਾਜ਼ ਕੀਤਾ ਜਾਵੇ।ਮਰੀਜ਼ਾ ਦੇ ਸਾਰੇ ਟੈਸਟ ਹਸਪਤਾਲ ਦੇ ਵਿੱਚ ਹੀ ਕੀਤੇ ਜਾਣ ਤਾ ਜੋ ਉਨ੍ਹਾਂ ਨੂੰ ਬਾਹਰ ਖੱਜਲ-ਖੁਆਰ ਨਾ ਹੋਣਾ ਪਏ।ਜਿਵੇ ਕਿ ਸਰਕਾਰ 16 ਮਾਰਚ ਨੂੰ ਬਣਨ ਜਾ ਰਹੀ ਹੈ ਪਰ ਨਵੀ ਸਰਕਾਰ ਨੇ ਸਰਕਾਰ ਬਣਨ ਤੋ ਪਹਿਲਾ ਹੀ ਸਿਹਤ ਵਿਭਾਗ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ।
